ਪੁਲਿਸ ਦਾ ਵਹਿਸ਼ੀ ਚਿਹਰਾ : ਗੋਦ ‘ਚ ਬੱਚਾ ਚੁੱਕੇ ਪਿਤਾ ‘ਤੇ ਵਰ੍ਹਾਏ ਡੰਡੇ; ਵੀਡੀਓ ਵਾਇਰਲ

by jaskamal

ਨਿਊਜ਼ ਡੈਸਕ (ਜਸਕਮਲ) : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤੀ ਇਲਾਕੇ ਤੋਂ ਪੁਲਿਸ ਦਾ ਵਹਿਸ਼ੀ ਚਿਹਰਾ ਸਾਹਮਣੇ ਆਇਆ ਹੈ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਪੁਲਿਸ ਵੱਲੋਂ ਲਾਠੀਚਾਰਜ ਦੌਰਾਨ ਇਕ ਨੌਜਵਾਨ 'ਤੇ ਲਗਾਤਾਰ ਡੰਡੇ ਵਰ੍ਹਾਏ ਜਾ ਰਹੇ ਹਨ, ਜਿਸ ਨੇ ਕੁੱਛਣ ਇਕ ਜਵਾਕ ਚੁੱਕਿਆ ਹੋਇਆ ਹੈ। ਇਸ ਵੀਡੀਓ 'ਚ ਇਕ ਪੁਲਿਸ ਵਾਲਾ ਇਕ ਸ਼ਖਸ 'ਤੇ ਡੰਡੇ ਵਰ੍ਹਾ ਰਿਹਾ ਹੈ, ਉਕਤ ਸ਼ਖਸ ਨੇ ਗੋਦ 'ਚ ਬੱਚਾ ਚੁੱਕਿਆ ਹੈ ਪਰ ਪੁਲਿਸ ਨੇ ਆਪਣੀ ਦਰਿੰਦਗੀ ਦਿਖਾਉਣ 'ਚ ਕੋਈ ਕਮੀ ਨਹੀਂ ਛੱਡੀ। ਉਕਤ ਬੱਚਾ ਰੋ ਰਿਹਾ ਹੈ ਪਰ ਪੁਲਿਸ ਵਾਲੇ ਨੂੰ ਤਰਸ ਨਹੀਂ ਆਇਆ ਤੇ ਉਹ ਲਗਾਤਾਰ ਉਸ ਦੀ ਕੁੱਟਮਾਰ ਕਰਦਾ ਰਿਹਾ।
ਇਕ ਮਿੰਟ ਤੋਂ ਘੱਟ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਸ ਸ਼ਖਸ ਨੂੰ ਮਾਰਿਆ ਜਾ ਰਿਹਾ ਸੀ ਉਹ ਬਾਰ-ਬਾਰ ਪੁਲਿਸ ਨੂੰ ਅਪੀਲ ਕਰ ਰਿਹਾ ਸੀ ਕਿ ਉਸ ਦੇ ਬੱਚੇ ਦੇ ਲੱਗ ਜਾਵੇਗੀ ਪਰ ਪੁਲਿਸ ਵਾਲਾ ਮੰਨਣ ਨੂੰ ਤਿਆਰ ਨਹੀਂ ਸੀ। ਸੋਸ਼ਲ ਮੀਡੀਆ 'ਤੇ ਵਾਇਰਸ ਇਸ ਵੀਡੀਓ 'ਤੇ ਪੁਲਿਸ ਦੀ ਸਖਤ ਨਿੰਦਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡੰਡੇ ਵਰ੍ਹਾਉਣ ਵਾਲੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਆਪਣੀ ਸਫ਼ਾਈ 'ਚ ਕਿਹਾ ਹੈ ਕਿ ਜਿਸ ਸ਼ਖਸ ਨੂੰ ਮਾਰਿਆ ਜਾ ਰਿਹਾ ਹੈ ਉਸ ਦਾ ਭਰਾ ਹਸਪਤਾਲ 'ਚ ਦਹਿਸ਼ਤ ਫੈਲਾ ਰਿਹਾ ਸੀ।

https://twitter.com/varungandhi80/status/1469158588346101765?ref_src=twsrc%5Etfw%7Ctwcamp%5Etweetembed%7Ctwterm%5E1469158588346101765%7Ctwgr%5E%7Ctwcon%5Es1_&ref_url=https%3A%2F%2Fwww.aajtak.in%2Fcrime%2Fnews%2Fstory%2Fkanpur-police-violence-lathicharge-video-viral-hospital-ntc-1370945-2021-12-09

ਉਥੇ ਹੀ ਇਸ ਮਾਮਲੇ ਨੂੰ ਭਾਜਪਾ ਸੰਸਦ ਵਰੁਣ ਗਾਂਧੀ ਨੇ ਵੀ ਚੁੱਕਿਆ ਹੈ। ਵਰੁਣ ਨੇ ਟਵੀਟ ਕਰ ਕੇ ਕਿਹਾ ਹੈ ਕਿ ਕਾਨੂੰਨੀ ਪ੍ਰਬੰਧ ਹੋ ਹਨ ਜਿਥੇ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਨੂੰ ਨਿਆਂ ਮਿਲ ਸਕੇ। ਇਹ ਨਹੀਂ ਕਿ ਨਿਆਂ ਮੰਗਣ ਵਾਲਿਆਂ ਨੂੰ ਨਿਆਂ ਦੀ ਥਾਂ ਇਸ ਵਹਿਸ਼ਤਾ ਦਾ ਸਾਹਮਣਾ ਕਰਨਾ ਪਵੇ। ਸਹੀ ਕਾਨੂੰਨੀ ਪ੍ਰਬੰਧ ਉਹ ਹੀ ਹਨ ਜਿਥੇ ਲੋਕਾਂ ਨੂੰ ਕਾਨੂੰਨ ਦਾ ਡਰ ਹੋਵੇ ਨਾ ਕਿ ਪੁਲਿਸ ਦਾ।