ਤਾਲਿਬਾਨ ਦੀ ਬੇਰਹਿਮੀ; ਅਮਰੀਕਾ ਦੀ ਮਦਦ ਕਰਨ ਵਾਲੇ 500 ਅਧਿਕਾਰੀਆਂ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ : ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਇਕ ਸਮਾਵੇਸ਼ੀ ਸਰਕਾਰ ਬਣਾਉਣ ਦਾ ਵਾਅਦਾ ਕਰਨ ਵਾਲੀ ਤਾਲਿਬਾਨ ਸਰਕਾਰ ਦੀ ਬੇਰਹਿਮੀ ਜਾਰੀ ਹੈ। ਕਾਬਿਲ ਵਿਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 500 ਸਾਬਕਾ ਸਰਕਾਰੀ ਅਧਿਕਾਰੀਆਂ, ਫੌਜੀ ਕਰਮਚਾਰੀਆਂ ਨੂੰ ਤਾਲਿਬਾਨ ਦੁਆਰਾ ਮਾਰਿਆ ਜਾਂ ਅਗਵਾ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਮਦਦ ਕੀਤੀ ਸੀ।

ਨਿਊਯਾਰਕ ਟਾਈਮਜ਼ ਦੀ ਇੱਕ ਜਾਂਚ ਅਨੁਸਾਰ, ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਲਗਭਗ 500 ਸਾਬਕਾ ਰਾਜ ਅਧਿਕਾਰੀ ਅਤੇ ਫੌਜੀ ਕਰਮਚਾਰੀ ਜਾਂ ਤਾਂ ਮਾਰੇ ਗਏ ਸਨ ਜਾਂ ਜ਼ਬਰਦਸਤੀ ਗਾਇਬ ਹੋ ਗਏ ਸਨ। ਰਿਪੋਰਟਾਂ ਅਨੁਸਾਰ ਸਿਰਫ ਬਾਗਲਾਨ ਰਾਜ ਵਿੱਚ 86 ਕਤਲਾਂ ਦੀ ਪੁਸ਼ਟੀ ਹੋਈ ਹੈ। ਕੰਧਾਰ 'ਚ 114 ਲੋਕ ਲਾਪਤਾ ਹਨ।ਖਬਰਾਂ ਮੁਤਾਬਕ ਤਾਲਿਬਾਨ ਨੇ ਫੌਜੀਆਂ ਨੂੰ ਮੁਆਫ ਕਰਨ ਦੇ ਨਾਂ 'ਤੇ ਲਾਲਚ ਦਿੱਤਾ। ਉਨ੍ਹਾਂ ਨੂੰ ਸਥਾਨਕ ਪੁਲਿਸ ਹੈੱਡਕੁਆਰਟਰ ਬੁਲਾਇਆ ਗਿਆ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਗਈ। ਕਈਆਂ ਨੂੰ ਮਾਰਦੇ-ਮਾਰਦੇ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਨੂੰ ਇਹ ਕਹਿ ਕੇ ਖੂਹ ਵਿੱਚ ਸੁੱਟ ਦਿੱਤਾ ਕਿ ਤੁਸੀਂ ਕਈ ਸਾਲਾਂ ਤੋਂ ਸਾਡੇ ਖ਼ਿਲਾਫ਼ ਲੜੇ ਅਤੇ ਸਾਡੇ ਕਈ ਬਿਹਤਰੀਨ ਲੋਕਾਂ ਨੂੰ ਮਾਰ ਦਿੱਤਾ।