ਬੱਸ ਡਰਾਈਵਰ ਨੇ ਸਵਾਰੀ ਦੇ 4 ਲੱਖ 30 ਹਜ਼ਾਰ ਰੁਪਏ ਕੀਤੇ ਵਾਪਿਸ…

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ) : ਬੱਸ ਡਰਾਈਵਰ ਸੁਖਚੈਨ ਸਿੰਘ ਨੇ ਇਨਸਾਨੀਅਤ ਦਿਖਾਉਂਦੇ ਇਕ ਮਿਸਾਲ ਪੈਦਾ ਕੀਤੀ ਹੈ। ਦੱਸ ਦਈਏ ਕਿ ਰਾਜਸਥਾਨ ਤੋਂ ਚੰਡੀਗੜ੍ਹ ਵਾਪਸ ਆ ਰਹੀ ਬੱਸ ਵਿੱਚ ਇਕ ਭਗਵੰਤ ਸਿੰਘ ਮਾਨ ਦੇ ਵਿਅਕਤੀ ਆਪਣਾ ਪੈਸਿਆਂ ਦਾ ਬੈਗ ਭੁੱਲ ਗਿਆ ਸੀ। ਜਿਸ ਵਿੱਚ 4 ਲੱਖ 30 ਹਜ਼ਾਰ ਰੁਪਏ ਸੀ ਜਦੋ ਬੱਸ ਪਹੁੰਚੀ ਤਾਂ ਭਗਵੰਤ ਸਿੰਘ ਬੱਸ 'ਚੋ ਉੱਤਰ ਕੇ ਦੂਜੀ ਬੱਸ ਵਿੱਚ ਬੈਠ ਗਿਆ ਜਦੋ ਭਗਵੰਤ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਬੈਗ ਨਹੀਂ ਹੈ ਤਾਂ ਉਸ ਨੇ ਚੰਡੀਗੜ੍ਹ ਡਿਪੂ ਵਿੱਚ ਬੱਸ ਡਰਾਈਵਰ ਨਾਲ ਗੱਲ ਕੀਤੀ ਫਿਰ ਬੱਸ ਡਰਾਈਵਰ ਨੇ ਪਟਿਆਲਾ ਪਹੁੰਚ ਕੇ ਬੈਗ ਵਾਪਸ ਕਰ ਦਿੱਤਾ। ਭਗਵੰਤ ਸਿੰਘ ਨੇ ਕਿਹਾ ਕਿ ਇਹ ਮੇਰੀ ਸਭ ਤੋਂ ਵੱਡੀ ਲਾਪਰਵਾਹੀ ਸੀ। ਪਰ ਮੈ ਬੈਗ ਬੱਸ ਵਿੱਚ ਇਦਾਂ ਛੱਡ ਆਇਆ ਪਰ ਮੈ ਬੱਸ ਡਰਾਈਵਰ ਦਾ ਧੰਨਵਾਦ ਕਰਦਾ ਹਾਂ।