ਪ੍ਰਤੀ ਲੀਟਰ ਪੈਟਰੋਲ ਤੋਂ 27.90 ਤੇ ਡੀਜ਼ਲ ਤੋਂ 21.80 ਰੁਪਏ ਕਮਾਈ ਕਰਦੀ ਐ ਕੇਂਦਰ ਸਰਕਾਰ, ਸੰਸਦ ‘ਚ ਦਿੱਤਾ ਜਵਾਬ

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਤੀ ਲੀਟਰ ਪੈਟਰੋਲ 'ਤੇ 1.40 ਰੁਪਏ ਬੇਸਿਕ ਐਕਸਾਈਜ਼ ਡਿਊਟੀ, 11 ਰੁਪਏ ਵਾਧੂ ਐਕਸਾਈਜ਼ ਡਿਊਟੀ, 13 ਰੁਪਏ (ਸੜਕ ਤੇ ਬੁਨਿਆਦੀ ਢਾਂਚਾ ਸੈੱਸ) ਤੇ 2.5 ਰੁਪਏ ਖੇਤੀਬਾੜੀ ਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਲਾਇਆ ਜਾਂਦਾ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਪੈਟਰੋਲ-ਡੀਜ਼ਲ ਦੀ ਇਕ ਲੀਟਰ ਦੀ ਕੀਮਤ 'ਚੋਂ ਸਰਕਾਰ ਦੀ ਜੇਬ 'ਚ ਕਿੰਨੇ ਪੈਸੇ ਜਾਂਦੇ ਹਨ।

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਾਲਾ ਰਾਏ (Mala Roy) ਦੇ ਸਵਾਲ ਦੇ ਜਵਾਬ 'ਚ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਕ ਲੀਟਰ ਪੈਟਰੋਲ 'ਤੇ 27.90 ਰੁਪਏ ਤੇ ਇਕ ਲੀਟਰ ਡੀਜ਼ਲ 'ਤੇ 21.80 ਰੁਪਏ ਐਕਸਾਈਜ਼ ਡਿਊਟੀ ਵਸੂਲਦੀ ਹੈ। ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਦੱਸਿਆ ਕਿ ਪ੍ਰਤੀ ਲੀਟਰ ਪੈਟਰੋਲ 'ਤੇ 1.40 ਰੁਪਏ ਬੇਸਿਕ ਐਕਸਾਈਜ਼ ਡਿਊਟੀ, 11 ਰੁਪਏ ਵਾਧੂ ਐਕਸਾਈਜ਼ ਡਿਊਟੀ, 13 ਰੁਪਏ (ਸੜਕ ਤੇ ਬੁਨਿਆਦੀ ਢਾਂਚਾ ਸੈੱਸ) ਤੇ 2.5 ਰੁਪਏ ਖੇਤੀਬਾੜੀ ਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਲਗਾਇਆ ਜਾਂਦਾ ਹੈ। ਇਸ ਦੀ ਕੁੱਲ ਰਕਮ 27.90 ਰੁਪਏ ਹੈ।

ਦੂਜੇ ਪਾਸੇ ਡੀਜ਼ਲ ਲਈ 1.80 ਰੁਪਏ ਬੇਸਿਕ ਐਕਸਾਈਜ਼ ਡਿਊਟੀ, 8 ਰੁਪਏ ਸਪੈਸ਼ਲ ਐਕਸਾਈਜ਼ ਡਿਊਟੀ, 8 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ), 4 ਰੁਪਏ ਡੀਜ਼ਲ ਲਈ ਖੇਤੀਬਾੜੀ ਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਵਜੋਂ ਵਸੂਲੇ ਜਾਂਦੇ ਹਨ। ਯਾਨੀ ਕੁੱਲ 21.80 ਰੁਪਏ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲਾਂਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਇਸ ਦੀ ਕੀਮਤ 'ਚ ਰਾਹਤ ਦਿੱਤੀ ਸੀ। ਕੇਂਦਰ ਦੀ ਅਪੀਲ ਤੋਂ ਬਾਅਦ ਰਾਜਾਂ ਨੇ ਵੀ ਵਾਧੂ ਛੋਟ ਦਿੱਤੀ ਹੈ।