ਗੁਜਰਾਤ ਤੇ ਹਿਮਾਚਲ ਵਿਧਾਨ ਸਭਾਵਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗੁਜਰਾਤ ਦੇ 33 ਜ਼ਿਲਿਆਂ ਦੀਆਂ 182 ਵਿਧਾਨ ਸਭਾਂ ਸੀਟਾਂ ਲਈ 2 ਪੜਾਵਾਂ 'ਚ ਚੋਣਾਂ ਹੋਈਆਂ ਸੀ। ਗੁਜਰਾਤ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਮੁਲਾਬਲਾ ਚੱਲ ਰਿਹਾ ਹੈ। ਹਾਲਾਂਕਿ ਆਪ ਪਾਰਟੀ ਦੇ ਮੈਦਾਨ 'ਚ ਆਉਣ ਨਾਲ ਮੁਕਾਬਲਾ ਹੋਰ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਸੂਬੇ ਦੀ 68 ਮੈਬਰੀ ਵਿਧਾਨ ਸਭਾ ਲਈ ਚੋਣਾਂ ਹੋਇਆ ਸੀ। ਜਿਸ 'ਚ 412 ਉਮੀਦਵਾਰਾਂ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ 'ਚ ਉੱਤਰੇ ਸੀ । ਸਾਰੇ ਵੋਟਿੰਗ ਕੇਂਦਰਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਗੁਜਰਾਤ ਵਿੱਚ ਸੂਬੇ 'ਚ ਕੁੱਲ 37 ਵੋਟਿੰਗ ਕੇਂਦਰ ਬਣਾਏ ਗਏ ਹਨ ।ਹੁਣ ਤੱਕ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ।