ਸ਼ਰਾਬੀ ਹੋਏ ਨੌਜਵਾਨ ਨੇ ਭੰਨੀ ਬੱਸ, ਸਵਾਰੀਆਂ ਦਾ ਬਚਾਅ

by jaskamal

ਨਿਊਜ਼ ਡੈਸਕ: ਅੱਜ ਕਰੀਬ 5 ਵਜੇ ਹੁਸ਼ਿਆਰਪੁਰ ਬੱਸ ਅੱਡੇ ਤੇ ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ ਜਦੋਂ ਇਕ ਨੌਜਵਾਨ ਨੇ ਅੱਡੇ 'ਚ ਖੜ੍ਹੀ ਮਿੰਨੀ ਬੱਸ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਿੱਥੇ ਬੱਸ ਦਾ ਭਾਰੀ ਨੁਕਸਾਨ ਹੋ ਗਿਆ ਉਥੇ ਹੀ ਬੱਸ 'ਚ ਆਪਣੇ ਬੱਚਿਆਂ ਨਾਲ ਬੈਠੀਆਂ ਸਵਾਰੀਆਂ ਦਾ ਵੀ ਵਾਲ-ਵਾਲ ਬਚਾਅ ਹੋ ਗਿਆ। ਨੌਜਵਾਨ ਵੱਲੋਂ ਕੀਤੀ ਜਾ ਰਹੀ ਭੰਨਤੋੜ ਨਾਲ ਸਵਾਰੀਆਂ ਬੁਰੀ ਤਰ੍ਹਾਂ ਘਬਰਾ ਗਈਆਂ ਤੇ ਉਹ ਬਾਹਰ ਨਿਕਲ ਆਈਆਂ।

ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਤੇ ਨੌਜਵਾਨ ਨੂੰ ਕਾਬੂ ਕਰ ਕੇ ਥਾਣਾ ਮਾਡਲ ਟਾਊਨ 'ਚ ਲੈ ਆਏ। ਘਟਨਾ ਦੀ ਜਾਣਕਾਰੀ ਦਿੰਦਿਆਂ ਬੱਸ ਕੰਡਕਟਰ ਅਮਨਦੀਪ ਨੇ ਦੱਸਿਆ ਕਿ ਉਸ ਵੱਲੋਂ ਅੱਜ ਕਿਸੇ ਦੂਜੀ ਕੰਪਨੀ ਦੀ ਬੱਸ ਦੇ ਚਾਲਕਾਂ ਤੋਂ ਸਾਮਾਨ ਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਇਕ ਯੰਤਰ ਨਾਮ ਦਾ ਨੌਜਵਾਨ ਉਸ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੜਾਈ ਕਰਨ ਲੱਗ ਪਿਆ।