5911 ਟਰੈਕਟਰ ਉਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ….

by jaskamal

ਨਿਊਜ਼ ਡੈਸਕ( ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿੰਡ ਦੇ ਸ਼ਮਸ਼ਾਨਘਾਟ 'ਚ ਸਸਕਾਰ ਕੀਤਾ ਜਾਵੇਗਾ। 5911 ਟਰੈਕਟਰ ਉਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ। ਇਸ ਲਈ ਟਰੈਕਟਰ ਨੂੰ ਸਜਾਇਆ ਗਿਆ ਹੈ ਤੇ ਮੂਸੇਵਾਲੇ ਦੀ ਵੱਡੀ ਫੋਟੋ ਟਰੈਕਟਰ ਦੇ ਅੱਗੇ ਲਗਾਈ ਗਈ ਹੈ। ਦੱਸ ਦਈਏ ਕਿ ਮੂਸੇਵਾਲਾ ਟਰੈਕਟਰਾਂ ਦਾ ਸ਼ੌਕੀਨ ਸੀ। ਇਸ ਦੁੱਖ ਦੀ ਘੜੀ 'ਚ ਪਰਿਵਾਰ ਨੂੰ ਹੌਸਲਾ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਿੰਡ ਮੂਸਾ ਪੁੱਜ ਰਹੇ ਹਨ।