ਖ਼ਤਮ ਹੋਈ ਪਹਿਲੇ ਗੇੜ ਦੀ ਮੀਟਿੰਗ, ਸਰਕਾਰ ਨੇ ਦਿੱਤਾ ਕਿਸਾਨਾਂ ਨੂੰ ਲਿਖਤੀ ਜਵਾਬ

by simranofficial

ਐਨ. ਆਰ .ਆਈ. ਮੀਡਿਆ :- ਕਿਸਾਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਹੋ ਰਹੀ ਮੀਟਿੰਗ ਚ 15 ਮਿੰਟ ਦੀ ਬ੍ਰੇਕ ਦਿਤੀ ਗਈ , ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਸੀ ਉਹ ਸਰਕਾਰ ਨੂੰ ਸਾਫ ਕਹਿ ਚੁੱਕੇ ਨੇ ਕਿ ਕਾਨੂੰਨ ਰੱਦ ਕੀਤੇ ਜਾਨ | ਕਿਸਾਨਾਂ ਨੇ ਬਾਹਰ ਆ ਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਨੂੰ ਆਪਣਾ ਰੁੱਖ ਸਾਫ਼ ਕਰ ਚੁੱਕੇ ਨੇ , ਉਹ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ |

ਪਹਿਲੇ ਗੇੜ ਦੀ ਮੀਟਿੰਗ ਜੋ ਹੈ ਉਹ ਖ਼ਤਮ ਹੋ ਚੁੱਕੀ ਹੈ , ਅਤੇ ਕਿਸਾਨਾਂ ਬ੍ਰੇਕ ਦੇ ਸਮੇ ਬਾਹਰ ਆਏ ਹੋਏ ਸਨ ਜਿਸ ਵੇਲ਼ੇ ਉੰਨਾ ਨੇ ਇਹ ਸ਼ਬਦ ਪ੍ਰਗਟਾਏ ਨੇ , ਸਰਕਾਰ ਕਿਸਾਨਾਂ ਦੇ ਸ਼ੰਕਿਆਂ ਦਾ ਲਿਖਤੀ ਜਵਾਬ ਦੇ ਰਹੀ ਹੈ , ਸਰਕਾਰ ਤਿਆਰ ਹੈ ਕਿਸਾਨਾਂ ਦੀਆ ਮੰਗਾਂ ਨੂੰ ਮਨੰਨ ਦੇ ਲਈ, ਪਰ ਕਾਨੂੰਨ ਰੱਦ ਕਰਨ ਨੂੰ ਸਰਕਾਰ ਤਿਆਰ ਨਹੀਂ ਹੈ |