ਪੁੱਤ ਦੀ ਲਾਸ਼ ਨੂੰ ਮੋਢੇ ‘ਤੇ ਚੁੱਕ ਮਜਬੂਰ ਪਿਤਾ ਪੈਦਲ ਚੱਲਿਆ 25 ਕਿਲੋਮੀਟਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਆਪਣੇ 14 ਸਾਲ ਦੇ ਪੁੱਤ ਦੀ ਲਾਸ਼ ਨੂੰ ਮੋਢਿਆਂ ਤੇ ਚੁੱਕ ਕੇ ਲਿਆਉਣ ਲਈ ਇਕ ਪਿਤਾ ਮਜਬੂਰ ਹੈ। ਦੱਸ ਦਈਏ ਕਿ ਹਸਪਤਾਲ ਪ੍ਰਸ਼ਾਂਸਨ ਦੀ ਇਨਸਾਨੀਅਤ ਕਿੰਨੀ ਖਤਮ ਹੋ ਚੁਕੀ ਹੈ। ਇਸ ਦਾ ਅੰਦਾਜਾ ਇਸ ਤੋਂ ਲੱਗਾ ਸਕਦੇ ਹੋ ਕਿ ਆਪਣੇ ਬੇਟੇ ਦੀ ਲਾਸ਼ ਨੂੰ ਮੋਢੇ ਤੇ ਚੁੱਕ ਕੇ ਇਕ ਬੇਸਹਾਰਾ ਪਿਤਾ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ 'ਤੇ ਇਸ ਦੌਰਾਨ ਰਾਹਗੀਰ ਵੀ ਦੇਖ ਹੀ ਰਹੇ ਹਨ।

ਜ਼ਿਕਰਯੋਗ ਹੈ ਕਿ ਮਾਮਲਾ ਸਗਮ ਸ਼ਹਿਰ ਦੇ ਐਸਆਰਐਨ ਹਸਪਤਾਲ ਦਾ ਹੈ ਜਿਥੇ ਇਕ ਮਜ਼ਬੂਰ ਪਿਤਾ ਆਪਣੇ ਪੁੱਤ ਦੇ ਇਲਾਜ ਲਈ ਪਹੁੰਚਿਆ ਸੀ ਪਰ ਉਸ ਕੋਲ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਹਸਪਤਾਲ ਸਟਾਫ਼ ਦੀ ਮਿਨਤਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਐਂਬੂਲੈਸ ਨਹੀਂ ਦਿੱਤੀ ਤਾਂ ਬੇਸਹਾਰਾ ਪਿਤਾ ਕੋਲ ਆਪਣੇ ਪੁੱਤਰ ਦੀ ਲਾਸ਼ ਨੂੰ ਮੋਢੇ ਤੇ ਚੁੱਕਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ ।

ਪੁੱਤਰ ਦੀ ਮੌਤ ਤੋਂ ਬਾਅਦ ਪੈਸੇ ਨਾ ਮਿਲਣ ਕਾਰਨ ਬਰਸ਼ਰਾ ਪਿਤਾ ਪੁੱਤ ਦੀ ਲਾਸ਼ ਨੂੰ ਮੋਢੇ ਤੇ ਰੱਖ ਕੇ ਘਰ ਲਈ ਰਵਾਨਾ ਹੋ ਗਿਆ ਜਦੋ ਪਿਤਾ ਪੁੱਤ ਦੀ ਲਾਸ਼ ਨੂੰ ਚੁੱਕ ਕੇ ਥੱਕ ਜਾਂਦਾ ਸੀ ਤਾਂ ਮਾਂ ਇਸ ਨੂੰ ਮੋਢਿਆਂ ਤੇ ਚੁੱਕ ਕੇ ਲੈ ਜਾਂਦੀ ਸੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਮਨੁਖਤਾ ਤਬਾਹ ਹੋ ਰਹੀ ਹੈ। ਕਿਉਕਿ ਜਦੋ ਬੇਸਹਾਰਾ ਪਿਤਾ ਪੁੱਤ ਦੀ ਲਾਸ਼ ਨੂੰ ਲੈ ਕੇ ਜਾ ਰਿਹਾ ਸੀ ਤਾਂ ਕੋਈ ਵੀ ਮਦਦ ਲਈ ਨਹੀਂ ਅਗੇ ਆਇਆ ਸੀ।