ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 11,000 ਰੁਪਏ ਤਕ ਲਿਜਾਣ ਦੀ ਮਨਜ਼ੂਰੀ

by jaskamal

ਨਿਊਜ਼ ਡੈਸਕ (ਜਸਕਮਲ) : ਆਰਬੀਆਈ ਨੇ ਬੁੱਧਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀਆਂ ਦੇ ਨਾਲ-ਨਾਲ ਓਸੀਆਈ ਕਾਰਡ ਧਾਰਕਾਂ ਨੂੰ 25,000 ਰੁਪਏ ਦੀ ਆਮ ਸੀਮਾ ਤੋਂ ਘੱਟ 11,000 ਰੁਪਏ ਜਾਂ ਅਮਰੀਕੀ ਡਾਲਰ ਤੱਕ ਲਿਜਾਣ ਦੀ ਇਜਾਜ਼ਤ ਦਿੱਤੀ ਹੈ।

ਵਿਦੇਸ਼ੀ ਮੁਦਰਾ ਪ੍ਰਬੰਧਨ (ਮੁਦਰਾ ਦਾ ਨਿਰਯਾਤ ਤੇ ਆਯਾਤ) ਨਿਯਮ, 2015 ਦੇ ਅਨੁਸਾਰ, ਕੋਈ ਵੀ ਭਾਰਤੀ ਨਿਵਾਸੀ ਨੇਪਾਲ ਤੇ ਭੂਟਾਨ ਤੋਂ ਇਲਾਵਾ 25,000 ਰੁਪਏ ਤਕ ਦੇ ਬਾਹਰੀ ਕਰੰਸੀ ਨੋਟ ਲੈ ਕੇ ਜਾ ਸਕਦਾ ਹੈ। ਇਹੀ ਸੀਮਾ ਮੁਦਰਾ ਲਿਆਉਣ ਲਈ ਲਾਗੂ ਹੁੰਦੀ ਹੈ। ਸਰਕਾਰ ਨਾਲ ਸਲਾਹ-ਮਸ਼ਵਰਾ ਕਰ ਕੇ, ਆਰਬੀਆਈ ਨੇ ਇਹ ਫੈਸਲਾ ਕੀਤਾ ਹੈ ਕਿ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਵਿਅਕਤੀ ਵੀ ਆਪਣੇ ਪਾਸਪੋਰਟਾਂ ਦੇ ਨਾਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਨਾਰੋਵਾਲ, ਪਾਕਿਸਤਾਨ ਦੀ ਯਾਤਰਾ ਕਰਨਗੇ।

ਵਾਪਸੀ ਦੇ ਸਮੇਂ ਬਾਹਰ ਲਿਜਾਣ ਤੇ ਭਾਰਤ 'ਚ ਲਿਆਉਣ ਦੀ ਇਜਾਜ਼ਤ ਹੋਵੇਗੀ, ਸਿਰਫ਼ ਭਾਰਤੀ ਕਰੰਸੀ ਨੋਟ ਤੇ/ਜਾਂ ਅਮਰੀਕੀ ਡਾਲਰ 'ਚ ਵਿਦੇਸ਼ੀ ਮੁਦਰਾ, ਜਿਸਦਾ ਕੁੱਲ ਮੁੱਲ 11,000 ਰੁਪਏ ਤੋਂ ਵੱਧ ਨਹੀਂ ਹੋ ਸਕਦਾ ਹੈ।4 ਕਿਲੋਮੀਟਰ ਲੰਬਾ ਕਾਰੀਡੋਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਕੋਵਿਡ-19 ਦੇ ਪ੍ਰਕੋਪ ਕਾਰਨ ਪਿਛਲੇ ਸਾਲ ਮਾਰਚ 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕਰਤਾਰਪੁਰ ਲਾਂਘਾ ਪਿਛਲੇ ਮਹੀਨੇ ਮੁੜ ਖੋਲ੍ਹਿਆ ਗਿਆ ਸੀ।