ਜ਼ਿਆਦਾ TV ਦੇਖਣ ਦੀ ਆਦਤ ਮਤਲਬ ਮੌਤ ਨੂੰ ਸੱਦਾ!

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : TV ਦੇਖਣ ਦੀ ਆਦਤ ਇੱਕ ਅਜਿਹੀ ਆਦਤ ਹੈ ਜੋ ਅਕਸਰ ਹੀ ਬੱਚਿਆਂ ਦੇ ਨਾਲ ਨਾਲ ਵੱਡਿਆਂ ‘ਚ ਵੀ ਪਾਈ ਜਾਂਦੀ ਹੈ। ਮਾਹਰਾਂ ਦੀ ਮੰਨੀਏ ਤਾਂ ਇਹ ਆਦਤ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਟੈਲੀਵੀਜ਼ਨ ਦੇਖਣਾ ਸਟ੍ਰੋਕ ਜਾਂ ਹਾਰਟ ਅਟੈਕ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਵਧੇਰੇ ਟੈਲੀਵਿਜ਼ਨ ਵੇਖਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ। ਇਸਦੇ ਨਾਲ-ਨਾਲ ਲੋਕਾਂ ਵਿੱਚ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਕੈਂਸਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ।

2 ਘੰਟੇ ਤੋਂ ਵੱਧ ਟੀਵੀ ਦੇਖਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈਂ ਨਹੀਂ। ਦੋ ਘੰਟੇ ਤੋਂ ਘੱਟ TV ਦੇਖਣ ਵਾਲੇ ਦਿਲ ਦੇ ਦੌਰੇ ਕਾਰਨ ਹੋਣ ਵਾਲੀ ਮੌਤ ਨੂੰ 8 ਪ੍ਰਤੀਸ਼ਤ ਤੱਕ ਘਟਾ ਸਕਦੇ ਹੋਖੋਜਕਰਤਾਵਾਂ ਮੁਤਾਬਕ TV ਦਾ ਸਮਾਂ ਘਟਾਕੇ ਅੱਧੇ ਘੰਟੇ ਦੀ ਸੈਰ ਦਿਲ ਦਾ ਦੌਰਾ ਪੈਣ ਤੇ ਸਟ੍ਰੋਕ ਨਾਲ ਮਰਨ ਦਾ ਖ਼ਤਰਾ 10 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।