
ਨਿਊਜ਼ ਡੈਸਕ: ‘ਅਗਨੀਪਥ’ ਸਕੀਮ ਦਾ ਸੇਕ ਐੱਨਸੀਆਰ ਦੇ ਇਲਾਕਿਆਂ 'ਚ ਵੀ ਪੁੱਜ ਗਿਆ ਹੈ। ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ, ਰੇਵਾੜੀ ਤੇ ਪਲਵਲ 'ਚ ਅੱਜ ਸੈਂਕੜੇ ਨੌਜਵਾਨ ‘ਅਗਨੀਪਥ’ ਯੋਜਨਾ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਤੇ ਨੈਸ਼ਨਲ ਹਾਈਵੇਅ ਨੰਬਰ 2 ਤੇ ਨੈਸ਼ਨਲ ਹਾਈਵੇਅ 19 ਦੇ ਆਗਰਾ ਚੌਕ ’ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਗੁਰੂਗ੍ਰਾਮ ਦੇ ਬਿਲਾਸਪੁਰ ਤੇ ਸਿੱਧਰਾਵਾਲੀ 'ਚ ਬੱਸ ਸਟੈਂਡਾਂ ਤੇ ਸੜਕਾਂ ’ਤੇ ਧਰਨਾ ਲਾਇਆ। ਬਿਲਾਸਪੁਰ ਚੌਕ ਵਿੱਚ ਪ੍ਰਦਰਸ਼ਨ ਕਾਰਨ ਗੁਰੂਗ੍ਰਾਮ-ਜੈਪੁਰ ਹਾਈਵੇਅ ’ਤੇ ਆਵਾਜਾਈ ਠੱਪ ਰਹੀ।