ਛੋਟੀ ਬੱਚੀ ਨੇ ਕਾਇਮ ਕੀਤੀ ਵੱਡੀ ਮਿਸਾਲ , ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ‘ਤੇ ਕਰੇਗੀ ਸਫ਼ਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਬੱਚੀ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ। ਬੇਟੀ ਬਚਾਓ , ਬੇਟੀ ਪੜਾਓ ਦਾ ਸ਼ੰਦੇਸ਼ ਦੇਣ ਲਈ ਪਟਿਆਲਾ ਦੇ ਤ੍ਰਿਪਰੀ ਦੀ ਰਹਿਣ ਵਾਲੀ 8 ਸਾਲ ਦੀ ਸਾਇਕਕਲਿਸਟ ਰਾਵੀ ਕੌਰ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੋਕ ਤੋਂ ਸਫ਼ਰ ਦੀ ਸ਼ੁਰੁਆਤ ਕੀਤੀ ਤੇ 7ਵੇ ਦਿਨ ਹੁਸ਼ਿਆਰਪੁਰ ਪਹੁੰਚੀ ਸੀ। ਹੁਸ਼ਿਆਰਪੁਰ ਦੇ ਸਮਾਜ ਦੇਵਕ ਪਰਮਜੀਤ ਸਿੰਘ ਨੇ ਕਿਹਾ ਇਸ ਬੱਚੀ ਵਲੋਂ ਜੋ ਇਹ ਕਦਮ ਚੁੱਕਿਆ ਗਿਆ ਹੈ। ਉਹ ਕੋਈ ਜਵਾਨ ਵਿਅਕਤੀ ਵੀ ਨਹੀਂ ਕਰ ਸਕਦਾ ਹੈ। ਦੂਜੀ ਜਮਾਤ ਵਿੱਚ ਪੜਾਈ ਕਰਨ ਵਾਲੀ ਰਾਵੀ ਨੇ ਸਕੂਲ ਤੋਂ 2 ਮਹੀਨੇ ਦੀ ਛੁਟੀ ਲਈ ਹੈ। ਰਾਵੀ ਨੇ ਕਿਹਾ ਉਹ ਆਪਣੇ ਪਿਤਾ ਨਾਲ ਇਹ ਸਾਰਾ ਸਫ਼ਰ ਤੈਅ ਕਰੇਗੀ ।