ਪੁਜਾਰੀਆਂ ‘ਚ ਦਾਨ ਦੇ ਪੈਸੇ ਨੂੰ ਲੈ ਕੇ ਚੱਲਿਆ ਜੰਮ ਕੇ ਲਾਠੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਰੋਹਤਾਸ 'ਚ ਸਥਿਤ ਭਲੂਨੀ ਧਾਮ ਦੇਵੀ ਮੰਦਿਰ ਕਾਫ਼ੀ ਮਸ਼ਹੂਰ ਹੈ। ਅਜਿਹੇ 'ਚ ਸੈਂਕੜੇ ਸ਼ਰਧਾਲੂ ਇੱਥੇ ਪੂਜਾ ਲਈ ਆਉਂਦੇ ਹਨ ਤੇ ਮੰਦਰ 'ਚ ਦਾਨ ਵੀ ਕਰਦੇ ਹਨ। ਇਸ ਦਾਨ 'ਚ ਮਿਲੀ ਰਕਮ ਮੰਦਿਰ ਦੇ ਦੋ ਪੁਜਾਰੀਆਂ ਵਿਚਕਾਰ ਹੋਏ ਝਗੜੇ ਦੀ ਜੜ੍ਹ ਬਣ ਗਈ । ਪੈਸੇ ਦੀ ਵੰਡ ਨੂੰ ਲੈ ਕੇ ਮਾਮਲਾ ਇੰਨਾ ਵੱਧ ਗਿਆ ਕਿ ਮੰਦਰ ਕੰਪਲੈਕਸ ਜੰਗ ਦੇ ਮੈਦਾਨ ਵਿੱਚ ਬਦਲ ਗਿਆ। ਦੋਵਾਂ ਪੁਜਾਰੀਆਂ ਦਾ ਪੱਖ ਲੈਂਦਿਆਂ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਦੂਜੇ 'ਤੇ ਲਾਠੀਚਾਰਜ ਕੀਤਾ।