ਜੇਲ੍ਹ ‘ਚੋ ਕੈਦੀ ਹੋਇਆ ਫ਼ਰਾਰ , ਪੁਲਿਸ ਨੂੰ ਪਾਈਆਂ ਭਾਜੜਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਲ੍ਹ ਤੋਂ ਆਏ ਦਿਨ ਕੈਦੀ ਦੇ ਫਰਾਰ ਹੋਣ ਦੀਆਂ ਖਬਰਾਂ ਸਾਹਮਣੇ ਆਉਦੀਆ ਹਨ, ਜਿਸ ਤੋਂ ਬਾਅਦ ਪੁਲਿਸ ਤੇ ਕਈ ਸਵਾਲ ਵੀ ਖੜੇ ਹੁੰਦੇ ਨਜ਼ਰ ਆਉਂਦੇ ਹਨ। ਹੁਣ ਪਟਿਆਲਾ ਕੇਂਦਰ ਜੇਲ੍ਹ ਵਿੱਚੋ ਇਕ ਕੈਦੀ ਫਰਾਰ ਹੋ ਗਿਆ ਹੈ, ਇਸ ਘਟਨਾ ਦੀ ਸੂਚਨਾ ਪੁਲਿਸ ਤੱਕ ਨੂੰ ਵੀ ਨਹੀਂ ਲੱਗੀ। ਦੱਸ ਦਈਏ ਕਿ ਮਨਿੰਦਰ ਸਿੰਘ ਇਕ ਮਾਮਲੇ ਵਿੱਚ ਪਟਿਆਲਾ ਕੇਦਰੀ ਜੇਲ੍ਹ ਵਿੱਚ ਬੰਦ ਸੀ। ਜਿਸ ਦੀ ਅਦਾਲਤ ਵਿੱਚ ਪੇਸ਼ੀ ਸੀ। ਜਦੋ ਜੇਲ੍ਹ ਸਟਾਫ ਉਸ ਨੂੰ ਪੇਸ਼ੀ ਤੇ ਲਿਜਾਣ ਲਈ ਬਾਰਕ ਵਿੱਚ ਗਏ ਤਾਂ ਕੈਦੀ ਉਥੇ ਨਹੀਂ ਮਿਲਿਆ।

ਜਿਸ ਤੋਂ ਬਾਅਦ ਪੂਰੀ ਜੇਲ੍ਹ ਵਿੱਚ ਉਸ ਕੈਦੀ ਸੀ ਭਾਲ ਕੀਤੀ ਗਈ ਜਦੋ ਪੁਲਿਸ ਨੇ ਜੇਲ੍ਹ ਦੇ CCTV ਦੇਖੇ ਤਾਂ ਪੁਲਿਸ ਦੇ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ। ਪੁਲਿਸ ਅਧਿਕਾਰੀਆਂ ਨੇ CCTV ਵਿੱਚ ਦੇਖਿਆ ਕਿ ਉਸ ਕੈਦੀ ਛੱਤ ਤੇ ਚੜਦਾ ਦਿਖਾਈ ਦੇ ਰਹੀਆਂ ਹੈ। ਇਸ ਤੋਂ ਪਤਾ ਲੱਗਦਾ ਹੈ ਕੈਦੀ ਇਸ ਤਰਾਂ ਜੇਲ੍ਹ 'ਚੋ ਫਰਾਰ ਹੋਇਆ ਹੈ। ਇਸ ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਤੇ ਵੀ ਸਵਾਲ ਖੜੇ ਹੋ ਰਹੇ ਹਨ ਤੇ ਪੁਲਿਸ ਅਧਿਕਾਰੀਆਂ ਨੂੰ ਭਾਜੜਾ ਪਾ ਗਿਆ ਹਨ। ਫਿਲਹਾਲ ਪੁਲਿਸ ਵਲੋਂ ਕੈਦੀ ਨੂੰ ਫੜਨ ਦੀ ਕਾਰਵਾਈ ਚੱਲ ਰਹੀ ਹੈ।