ਨਗਰ ਕੌਂਸਲ ਵੱਲੋ ਪਾਏ ਗਏ ਗ਼ੈਰ ਲੋਕਤੰਤਰੀ ਮਤਿਆ ਦੀ ਪੰਜਾਬ ਸਰਕਾਰ ਉੱਚ ਪੱਧਰੀ ਜਾਂਚ ਕਰਵਾਏ : ਚਰਨਜੀਤ ਅੱਕਵਾਲੀ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ) : ਆਮ ਆਦਮੀ ਪਾਰਟੀ ਸ਼ਹਿਰੀ ਬਲਾਕ ਦੀ ਇੱਕ ਮੀਟਿੰਗ ਅੱਜ ਪਾਰਟੀ ਦਫਤਰ ਵਿਖੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਵਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿੱਛਲੇ ਦਿਨੀ ਨਗਰ ਕੌਂਸਲ ਮਾਨਸਾ ਦੀ ਪਹਿਲੀ ਮੀਟਿੰਗ ਹੋਈ ਅਤੇ ਜਿਸ ਵਿੱਚ ਨਗਰ ਕੌਂਸਲ ਦੁਆਰਾ ਬਿਨਾਂ ਏਜੰਡੇ ਦੇ ਅਤੇ ਬਿਨਾਂ ਹਾਊਸ ਵਿਚ ਵਿਚਾਰ ਚਰਚਾ ਕੀਤੇ ਹੀ ਕਈ ਮਤੇ ਪਾਸ ਕੀਤੇ ਜਾਣ ਅਤੇ ਵਿਸ਼ੇਸ ਤੌਰ ਤੇ ਕੁੜੇ ਵਾਲੇ ਡੰਪ ਚਕਵਾਉਣ ਲਈ 15 ਕਰੋੜ ਰੁ ਦੀ ਪੰਜਾਬ ਸਰਕਾਰ ਤੋਂ ਮੰਗ ਕਰਨ ਸਬੰਧੀ ਮਤੇ ਦਾ ਗੰਭੀਰ ਨੋਟਿਸ ਲਿਆ ਗਿਆ । ਆਮ ਆਦਮੀ ਪਾਰਟੀ ਦੇ mc ਦਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮਤੇ ਦਾ ਮੀਟਿੰਗ ਦੇ ਏਜੰਡੇ ਵਿੱਚ ਵੀ ਕੋਈ ਜ਼ਿਕਰ ਨਹੀਂ ਸੀ ਅਤੇ ਨਾ ਹੀ ਮੀਟਿੰਗ ਵਿੱਚ 15 ਕਰੋੜ ਦੀ ਮੰਗ ਕਰਨ ਵਾਲੇ ਕਿਸੇ ਮਤੇ ਤੇ ਕੋਈ ਚਰਚਾ ਹੋਈ ਸੀ ਪਰ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਕਤ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਦਿਖਿਆਯਾ ਗਿਆ ਹੈ ਸੋ ਜਿਲਾ ਪ੍ਰਧਾਨ ਚਰਨਜੀਤ ਸਿੰਘ ਅਤੇ ਕਮਲ ਗੋਇਲ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਮਾਨਸਾ ਵਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਗੈਰ ਕਾਨੂੰਨੀ ਤੇ ਗੈਰ ਲੋਕ ਤੰਤਰੀ ਢੰਗ ਨਾਲ ਪਾਸ ਕੀਤੇ ਮਤਿਆ ਦੀ ਪੰਜਾਬ ਸਰਕਾਰ ਤੋਂ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਵਾਰਡ ਨੰਬਰ 4 ਦੇ (MC) ਦਵਿੰਦਰ ਕੁਮਾਰ ,25 ਤੋਂ ਰਾਣੀ ਕੌਰ , 26 ਤੋਂ ਕ੍ਰਿਸ਼ਨ ਸਿੰਘ ਜਿਲ੍ਹਾ ਇਸਤਰੀ ਵਿੰਗ ਦੀ ਪ੍ਰਧਾਨ ਵੀਨਾ ਅੱਗਰਵਾਲ ਵੀ ਹਾਜ਼ਰ ਸਨ