ਤੇਜ਼ ਧੁੱਪ ਕਾਰਨ ਚਮੜੀ ਹੋ ਰਹੀ ਹੈ ਕਾਲੀ ਤਾਂ ਜ਼ਰੂਰ ਅਪਣਾਓ ਇਹ ਨੁਕਤੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧੁੱਪ ਕਾਰਨ ਨਾ ਸਿਰਫ਼ ਚਮੜੀ ਸੜਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ। ਧੁੱਪ ਤੋਂ ਬਚਣ ਦੇ ਲ‍ਈ ਹਾਲਾਂਕਿ ਕੁੜੀਆਂ ਬਹੁਤ ਸਾਰੇ ਨੁਕਤੇ ਅਪਣਾਉਂਦੀਆਂ ਹਨ ਪਰ ਬਾਵਜੂਦ ਇਸ ਦੇ ਚਮੜੀ 'ਤੇ ਤੇਜ਼ ਧੁੱਪ ਕਾਰਨ ਹੱਥ ਅਤੇ ਪੈਰ ਕਾਲੇ ਪੈ ਜਾਂਦੇ ਹਨ।

ਐਲੋਵੇਰਾ: ਐਲੋਵੇਰਾ ਆਪਣੀ ਉੱਚ ਵਿਟਾਮਿਨ ਦੀ ਮਾਤਰਾ ਕਾਰਨ ਚਮੜੀ ਤੋਂ ਹੌਲੀ-ਹੌਲੀ ਟੈਨ ਨੂੰ ਕੱਢ ਸਕਦਾ ਹੈ ਅਤੇ ਦੂਜੇ ਪਾਸੇ ਦਹੀਂ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪ੍ਰਭਾਵੀ ਢੰਗ ਨਾਲ ਪੋਸ਼ਣ ਦਿੰਦਾ ਹੈ। 4 ਚਮਚੇ ਤਾਜ਼ਾ ਇਕੱਠੇ ਐਲੋਵੇਰਾ ਦੇ ਗੂਦੇ ਨਾਲ ਦਹੀਂ ਦੇ 3 ਚਮਚਿਆਂ ਨਾਲ ਮਿਲਾਓ।

ਨਿੰਬੂ ਦਾ ਰਸ : ਨਿੰਬੂ ਦੇ ਰਸ ਨੂੰ ਉਸ ਜਗ੍ਹਾ 'ਤੇ ਲਗਾਉ ਜਿੱਥੇ ਸਨ ਟੈਨਿੰਗ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਧੋ ਲਵੋ। ਇਸ ਤੋਂ ਬਾਅਦ ਹੱਥਾਂ 'ਚ ਮਾਇਸਚੁਰਾਈਜ਼ਰ ਲਗਾਉਣਾ ਨਾ ਭੁਲੋ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਸੁੱਕ ਜਾਂਦੀ ਹੈ।

ਕੱਚਾ ਆਲੂ : ਕੱਚੇ ਆਲੂ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ 'ਤੇ ਲਗਾ ਲਵੋ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਜਗ੍ਹਾ 'ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਟਮਾਟਰ ਦਾ ਜੂਸ : ਇਸ ਦੇ ਲਈ ਟਮਾਟਰ ਦਾ ਜੂਸ ਲਵੋ ਉਸ 'ਚ ਚੌਲਾਂ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਮਿਲਾਓ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉਤੇ ਲਗਾਉ ਜਿਥੇ ਟੈਨਿੰਗ ਦੀ ਸਮੱਸਿਆ ਹੋਵੇ। ਆਟੇ ਨਾਲ ਪੱਪੜੀ ਉਤਰਦੀ ਹੈ, ਟਮਾਟਰ ਟੈਨ ਹਟਾਉਂਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਇਸ ਪੇਸ‍ਟ ਨੂੰ ਲਗਾ ਕੇ ਇਸ ਨੂੰ ਸੁਕਾ ਲਓ ਫਿਰ ਇਸ ਨੂੰ ਧੋ ਲਵੋ। ਹਰ ਦੂਜੇ ਦਿਨ ਇਸ ਪੇਸ‍ਟ ਦੀ ਵਰਤੋਂ ਕਰੋ।