ਦਰਿਆ ’ਚ ਨਹਾਉਣ ਗਏ ਤਿੰਨ ਨੌਜਵਾਨ ਰੁੜ੍ਹੇ, 2 ਦੀਆਂ ਲਾਸ਼ਾਂ ਬਰਾਮਦ

by jaskamal

ਨਿਊਜ਼ ਡੈਸਕ : ਦਰਿਆ ਸਤਲੁਜ ’ਚ ਬਾਅਦ ਦੁਪਹਿਰ ਨਹਾਉਣ ਗਏ ਤਿੰਨ ਲੜਕੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਦੋ ਦੀਆਂ ਲਾਸ਼ਾਂ ਮਿਲੀਆਂ ਹਨ, ਜਦਕਿ ਇਕ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਰਿਆ ਕੰਢੇ ’ਤੇ ਵਸੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਹਿੰਗ ਸਿੰਘਾਂ ਦੇ ਅਕਾਸ਼ਦੀਪ ਸਿੰਘ ਕਾਸ਼ੀ ਪੁੱਤਰ ਜਸਪਾਲ ਸਿੰਘ, ਸੁਖਚੈਨ ਸਿੰਘ ਚੈਨੀ ਪੁੱਤਰ ਸਤਨਾਮ ਸਿੰਘ ਅਤੇ ਗੁਰਚਰਨ ਸਿੰਘ ਚਿਚਲੀ ਪੁੱਤਰ ਰਣਜੀਤ ਸਿੰਘ ਦੁਪਹਿਰ ਸਮੇਂ ਪਿੰਡ ਦੇ ਨਾਲ ਵਗਦੇ ਦਰਿਆ ’ਚ ਨਹਾਉਣ ਚਲੇ ਗਏ।

ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਨੇ ਲੜਕਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਘਰ ਨਾ ਪੁੱਜਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਦਰਿਆ ’ਚ ਰੁੜ੍ਹ ਗਏ ਹਨ | ਸਥਾਨਕ ਲੋਕਾਂ ਦੀ ਮਦਦ ਨਾਲ ਲੜਕਿਆਂ ਦੀ ਦਰਿਆ ’ਚ ਭਾਲ ਸ਼ੁਰੂ ਕੀਤੀ ਤਾਂ ਦੇਰ ਸ਼ਾਮ ਇਨ੍ਹਾਂ ’ਚੋਂ ਸੁਖਚੈਨ ਸਿੰਘ ਅਤੇ ਚਰਨਜੀਤ ਸਿੰਘ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਖ਼ਬਰ ਲਿਖੇ ਜਾਣ ਤੱਕ ਅਕਾਸ਼ਦੀਪ ਸਿੰਘ ਦੀ ਭਾਲ ਜਾਰੀ ਸੀ।