ਕੱਲ ਸ਼ਹਿਰ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਬਿਜਲੀ ਕੱਟ

by nripost

ਧਨੌਲਾ (ਨੇਹਾ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਧਨੌਲਾ ਦੇ ਐੱਸ.ਡੀ.ਓ ਪੁਰਸ਼ੋਤਮ ਲਾਲ, ਜੇ.ਈ.ਜਗਦੀਪ ਸਿੰਘ ਅਤੇ ਜੇ.ਈ. ਸੰਦੀਪ ਸਿੰਘ ਨੇ ਸਾਂਝੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਅਕਤੂਬਰ (ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਨੌਲਾ ਦੇ ਅੱਧੇ ਇਲਾਕੇ ਸਮੇਤ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ।

ਅਧਿਕਾਰੀਆਂ ਨੇ ਕਿਹਾ ਕਿ ਇਹ ਬਿਜਲੀ ਕੱਟ ਰੱਖ-ਰਖਾਅ ਅਤੇ ਤਕਨੀਕੀ ਕੰਮ ਕਾਰਨ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਬਿਜਲੀ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਦੌਰਾਨ ਮਾਨਾ ਪਿੰਡੀ,ਪਿੰਡ ਭੈਣੀ ਜੱਸਾ,ਪਿੰਡ ਫਤਿਹਗੜ੍ਹ ਛੰਨਾ,ਜਵੰਧਾ ਪਿੰਡੀ ਅਤੇ ਰਾਜਗੜ੍ਹ ਰੋਡ ਦੇ ਇਲਾਕਿਆਂ ਵਿੱਚ ਬਿਜਲੀ ਪੂਰੀ ਤਰ੍ਹਾਂ ਬੰਦ ਰਹੇਗੀ।

ਧਨੌਲਾ ਕਸਬੇ ਦੇ ਜਿਨ੍ਹਾਂ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ ਉਨ੍ਹਾਂ ਵਿੱਚ ਮਾਨਾ ਪੱਤੀ, ਢਿੱਲਵਾਂ ਪੱਤੀ, ਛੰਨਾ ਰੋਡ, ਭੈਣੀ ਜੱਸਾ ਰੋਡ, ਬੰਗੇਹਰ ਪੱਤੀ, ਜਵੰਧਾ ਪੱਤੀ, ਮੁਹੱਲਾ ਨਾਨਕਪੁਰਾ, ਨਵੀਂ ਬਸਤੀ, ਤੇਲੀਆ ਮੁਹੱਲਾ, ਥਾਣਾ ਬੈਕ ਸਾਈਡ ਅਤੇ ਮੇਨ ਬਜ਼ਾਰ (ਗੁਰਦੁਆਰਾ ਰਾਮਸਰ ਸਾਹਿਬ ਤੋਂ ਥਾਣਾ) ਸ਼ਾਮਲ ਹਨ। ਇਸ ਦੇ ਨਾਲ ਹੀ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।

More News

NRI Post
..
NRI Post
..
NRI Post
..