McDonald’s, Coke ਸਮੇਤ ਇਨ੍ਹਾਂ ਕੰਪਨੀਆਂ ਨੇ ਬੰਦ ਕੀਤਾ ਰੂਸ ਨਾਲ ਵਪਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਤੇ ਹਮਲੇ ਦੇ ਵਿਰੋਧ 'ਚ ਰੂਸ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਦਾ ਦਾਇਰਾ ਵਧਦਾ ਜਾ ਰਿਹਾ ਹੈ। ਕਈ ਨਾਮੀ ਕੰਪਨੀਆਂ ਰੂਸ ਨਾਲ ਵਪਾਰ ਨਾ ਕਰਨ ਦਾ ਫੈਸਲਾ ਕਰ ਚੁੱਕੀਆਂ ਹਨ। ਇਸ 'ਚ McDonald's, Starbucks, Coke, Pepsi ਤੇ ਜਨਰਲ ਇਲੈਕਟ੍ਰੋਨਿਕਸ ਦੇ ਨਾਮ ਵੀ ਜੁਡ਼ ਗਏ ਹਨ। ਇਨ੍ਹਾਂ ਕੰਪਨੀਆਂ ਨੇ ਐਲਾਨ ਕੀਤਾ ਹੈ।

ਇਸ ਦੌਰਾਨ ਅਮਰੀਕਾ ਨੇ ਰੂਸ ਤੋਂ ਤੇਲ, ਕੁਦਰਤੀ ਗੈਸ ਤੇ ਕੋਲੇ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਨੇ ਵੀ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਤੇ ਤੇਲ ਉਤਪਾਦਾਂ ਦੀ ਦਰਾਮਦ ਨੂੰ ਪੜਾਅਵਾਰ ਬੰਦ ਕਰਨ ਦਾ ਐਲਾਨ ਕੀਤਾ ਹੈ।

ਬਾਇਡਨ ਨੇ ਵ੍ਹਾਈਟ ਹਾਊਸ ਨੇ ਕਿਹਾ ਕਿ ਅਸੀਂ ਰੂਸ ਤੋਂ ਤੇਲ ਤੇ ਗੈਸ ਊਰਜਾ ਦੀ ਦਰਾਮਦ ਨੂੰ ਰੋਕ ਰਹੇ ਹਾਂ। ਇਹ ਅਮਰੀਕੀ ਲੋਕਾਂ ਤੋਂ ਪੁਤਿਨ ਲਈ ਇਕ ਵੱਡਾ ਝਟਕਾ ਹੋਵੇਗਾ।ਇਸ ਨਾਲ ਅਮਰੀਕੀ ਨਾਗਰਿਕ ਵੀ ਰੂਸ ਦੇ ਊਰਜਾ ਖੇਤਰ ਵਿੱਚ ਨਿਵੇਸ਼ ਨਹੀਂ ਕਰ ਸਕਣਗੇ।