ਘਰ ‘ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰ ਚੋਰ ਹੋਏ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਦਿਨ ਦਿਹਾੜੇ ਦੀਪ ਨਗਰ 'ਚ ਇਕ ਘਰ 'ਚੋ ਚੋਰਾਂ ਨੇ ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ ਦੀ ਚੋਰੀ ਕੀਤੀ ਹੈ । ਅਲਮਾਰੀ 'ਚ ਪਏ ਹੋਏ ਏ. ਟੀ. ਐੱਮ. ਕਾਰਡ ਵੀ ਕੱਢ ਕੇ ਲੈ ਗਏ। ਘਰ ਦੇ ਮਾਲਕ ਦੇ ਬੇਟੇ ਸੂਰਜ ਨੇ ਦੱਸਿਆ ਕਿ ਘਰ 'ਚ ਕੋਈ ਵੀ ਨਹੀਂ ਸੀ।

ਜਦੋਂ ਘਰ ਆ ਕੇ ਵੇਖਿਆ ਤਾਂ ਪੂਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ ਵਿਚੋਂ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 45 ਹਜ਼ਾਰ ਰੁਪਏ ਦੀ ਨਕਦੀ ਅਤੇ ਏ. ਟੀ. ਐੱਮ. ਕਾਰਡ ਗਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।