ਮੋਗਾ ‘ਚ ਚੋਰਾਂ ਦੇ ਹੌਂਸਲੇ ਬੁਲੰਦ, 3 ਦੁਕਾਨਾਂ ਦੇ ਸ਼ਟਰ ਭੰਨ ਕੇ ਕੀਤੀ ਲੱਖਾਂ ਦੀ ਚੋਰੀ

by nripost

ਮੋਗਾ (ਨੇਹਾ): ਸ਼ਹਿਰ ਦੇ ਚੌਂਕ ਸ਼ੇਖਾ ਵਾਲਾ ਵਿਖੇ ਬੀਤੀ ਰਾਤ ਚੋਰਾਂ ਨੇ ਵੱਖ-ਵੱਖ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਚੋਰਾਂ ਵੱਲੋਂ ਇਸ ਵਾਰਦਾਤ ਵਿੱਚ ਕਿਸੇ ਗੱਡੀ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਦੁਕਾਨਾਂ ਦੇ ਸ਼ਟਰਾ ਨੂੰ ਸੰਗਲਾਂ ਦਾ ਟੋਚਨ ਪਾ ਕੇ ਦੁਕਾਨਾ ਦੇ ਛੱਟਰਾਂ ਨੂੰ ਭੰਨ ਕੇ ਅੰਦਰੋਂ ਕੇਵਲ ਨਗਦੀ ਹੀ ਚੋਰੀ ਕਰਕੇ ਲੈ ਗਏ। ਜਦਕਿ ਹੋਰ ਕਿਸੇ ਸਮਾਨ ਦੇ ਚੋਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਸੋਮਵਾਰ ਸਵੇਰੇ ਜਦ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਸਾਊਥ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਣਕਾਰੀ ਲਈ ਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਚੈਕਿੰਗ ਕੀਤੀ ਤਾਂ ਕਿ ਚੋਰਾਂ ਬਾਰੇ ਕੋਈ ਸੁਰਾਗ ਮਿਲ ਸਕੇ। ਚੋਰਾਂ ਵੱਲੋਂ ਜਿਸ ਤਰ੍ਹਾਂ ਦੁਕਾਨਾਂ ਦੇ ਸ਼ਟਰ ਭੰਨੇ ਗਏ ਹਨ ਉਥੋਂ ਪਤਾ ਲੱਗਦਾ ਹੈ ਇੱਕੋ ਹੀ ਗੈਂਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।