ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ

by jaskamal

ਨਿਊਜ਼ ਡੈਸਕ : ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਚੋਰੀ ਦੀ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਨਿੰਬੂ ਦਾ ਰੇਟ ਇਨ੍ਹੀਂ ਦਿਨੀਂ ਬਾਜ਼ਾਰ 'ਚ ਕਾਫੀ ਜ਼ਿਆਦਾ ਹੈ। ਇਸ ਕਾਰਨ ਚੋਰ ਗੋਦਾਮ 'ਚੋਂ 60 ਕਿਲੋ ਨਿੰਬੂ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ ਚੋਰਾਂ ਨੇ ਨਿੰਬੂ ਦੇ ਨਾਲ-ਨਾਲ ਲਸਣ, ਪਿਆਜ਼ ਵੀ ਚੋਰੀ ਕਰ ਲਏ। ਇਸ ਸਮੇਂ ਸਬਜ਼ੀਆਂ ਦੀ ਚੋਰੀ ਹੋਣ ਕਾਰਨ ਵਪਾਰੀਆਂ ਵਿਚ ਭਾਰੀ ਰੋਸ ਹੈ, ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮਾਮਲਾ ਤਿਲਹਰ ਇਲਾਕੇ ਦੀ ਬਜਰੀਆ ਸਬਜ਼ੀ ਮੰਡੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਮਨੋਜ ਕਸ਼ਯਪ ਦਾ ਕਹਿਣਾ ਹੈ ਕਿ ਐਤਵਾਰ ਦੇਰ ਰਾਤ ਚੋਰਾਂ ਨੇ ਉਸ ਦੇ ਗੋਦਾਮ 'ਚ ਮਹਿੰਗੇ ਨਿੰਬੂ ਤੇ ਹੋਰ ਸਬਜ਼ੀਆਂ ਚੋਰੀ ਕਰ ਲਈਆਂ। ਫਿਲਹਾਲ ਕਾਰੋਬਾਰੀ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।