ਪੰਜਾਬ ਲਈ ਮਿਸਾਲ ਬਣਿਆ ਇਹ ਕਿਸਾਨ, ਝੋਨਾ ਤਿਆਗ ਕਰਕੇ ਛੇ ਏਕੜ ‘ਚ ਲਾਏ 3500 ਬੂਟੇ

by jaskamal

ਨਿਊਜ਼ ਡੈਸਕ: ਕਿਸਾਨਾਂ ਨੂੰ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਤੇ ਦਿਨੋ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਪਿੰਡ ਸਲੌਦੀ ਦੇ ਕਿਸਾਨ ਤੇਜਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਨੇ ਆਪਣੀ ਕਰੀਬ 6 ਏਕੜ ਦੇ ਕਰੀਬ ਪੁਸ਼ਤੈਨੀ ਜ਼ਮੀਨ 'ਚ 3500 ਬੂਟੇ ਲਗਾ ਕੇ ਨਵੀਂ ਮਿਸਾਲ ਪੇਸ਼ ਕੀਤੀ ਹੈ।

ਕਿਸਾਨ ਤੇਜਵਿੰਦਰ ਸਿੰਘ ਨੇ ਦੱਸਿਆ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਉਸ ਤੋਂ ਪ੍ਰਭਾਵਿਤ ਹੋਕੇ ਉਨ੍ਹਾਂ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਨੂੰ ਬਚਾਉਣ ਲਈ ਐਤਕੀਂ ਝੋਨੇ ਦੀ ਫਸਲ ਦਾ ਤਿਆਗ ਕਰਕੇ ਆਪਣੇ ਖੇਤਾਂ 'ਚ 3500 ਦੇ ਕਰੀਬ ਬੂਟੇ ਸਫੇਦਿਆਂ ਤੇ ਹੋਰ ਛਾਂਦਾਰ ਰੁੱਖਾਂ ਦੇ ਲਗਾਏ ਹਨ ਤੇ ਉਨ੍ਹਾਂ ਦਾ ਮੁੱਖ ਉਦੇਸ਼ ਇਨ੍ਹਾਂ ਰੁੱਖਾਂ ਦੀ ਪੂਰੀ ਜਿੰਮੇਵਾਰੀ ਨਾਲ ਸੰਭਾਲ ਕਰਦੇ ਹੋਏ ਆਉਣ ਵਾਲੀਆਂ ਪੀੜੀਆਂ ਲਈ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ।