ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰਾਂ ਨੇ ਖਾਨ ਪਿਓ-ਪੁੱਤ ਨੂੰ ਧਮਕੀ ਵਾਲਾ ਪੱਤਰ ਪਹੁੰਚਾਇਆ

by jaskamal

ਨਿਊਜ਼ ਡੈਸਕ: ਮੁੰਬਈ ਪੁਲੀਸ ਨੇ ਅੱਜ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰਾਂ ਨੇ ਇਥੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਪਹੁੰਚਾਇਆ ਸੀ। ਪੁਲੀਸ ਅਨੁਸਾਰ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਮਹਾਕਾਲ ਉਰਫ ਸਿਦੇਸ਼ ਕਾਂਬਲੇ ਨੂੰ ਪੂਣੇ ਪੁਲੀਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੇ ਪੁੱਛ-ਪੜਤਾਲ ਦੌਰਾਨ ਖਾਨ ਪਿਓ-ਪੁੱਤਰ ਨੂੰ ਦਿੱਤੇ ਗਏ ਧਮਕੀ ਵਾਲੇ ਪੱਤਰ ਬਾਰੇ ਅਹਿਮ ਖੁਲਾਸੇ ਕੀਤੇ। ਮੁੰਬਈ ਪੁਲੀਸ ਦੀ ਕਰਾਈਮ ਬਰਾਂਚ ਨੇ ਪੂਣੇ 'ਚ ਅੱਜ ਮਹਾਕਾਲ ਤੋਂ ਪੁੱਛਗਿੱਛ ਕੀਤੀ ਸੀ। ਇਸੇ ਦੇ ਦੌਰਾਨ ਦਿੱਲੀ ਪੁਲੀਸ ਨੇ ਵੀ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਬਾਰੇ ਮਹਾਕਾਲ ਤੋਂ ਪੁੱਛ-ਪੜਤਾਲ ਕੀਤੀ।

ਮਹਾਕਾਲ ਨੇ ਧਮਕੀ ਵਾਲੇ ਪੱਤਰ ਬਾਰੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰ ਰਾਜਸਥਾਨ ਦੇ ਜਲੌਰ ਤੋਂ ਮੁੰਬਈ ਪਹੁੰਚੇ ਸਨ ਤੇ ਧਮਕੀ ਵਾਲਾ ਪੱਤਰ ਬਾਂਦਰਾ ਬੈਂਡਸਟੈਂਡ ਇਲਾਕੇ ਦੇ ਉਸ ਬੈਂਚ ਉੱਤੇ ਰੱਖ ਦਿੱਤਾ ਸੀ ਜਿਥੇ ਸਲੀਮ ਖਾਨ ਸਵੇਰ ਦੀ ਸੈਰ ਮਗਰੋਂ ਬੈਠੇ ਹੋਏ ਸਨ। ਇਸ ਪੱਤਰ ਵਿੱਚ ਧਮਕੀ ਦਿੱਤੀ ਗਈ ਸੀ।