ਸੋਨਾ ਤਮਗਾ ਜੇਤੂ ਨੂੰ 2 ਕਰੋੜ ਅਤੇ ਚਾਂਦੀ ਤਮਗਾ ਜੇਤੂ ਨੂੰ 1.50 ਕਰੋੜ ਰੁਪਏ ਦੇਵੇਗੀ : ਯੋਗੀ ਸਰਕਾਰ

by vikramsehajpal

ਯੂ.ਪੀ.(ਦੇਵ ਇੰਦਰਜੀਤ) : ਯੂ.ਪੀ. ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਵੱਡਾ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਯੋਗੀ ਸਰਕਾਰ ਟੋਕੀਓ ਓਲੰਪਿਕ-2020 ਵਿੱਚ ਭਾਰਤ ਵਲੋਂ ਸੋਨਾ ਤਮਗਾ ਜਿੱਤਣ ਵਾਲੇ ਨੂੰ 2 ਕਰੋੜ, ਚਾਂਦੀ ਤਮਗਾ ਹਾਸਲ ਕਰਨ ਵਾਲਿਆਂ ਨੂੰ 1.50 ਕਰੋੜ ਅਤੇ ਕਾਂਸੀ ਵਾਲਿਆਂ ਨੂੰ ਇੱਕ ਕਰੋੜ ਰੁਪਏ ਦੇਵੇਗੀ। ਇਸ ਤੋਂ ਇਲਾਵਾ ਓਲੰਪਿਕ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੀ ਮਹਿਲਾ ਹਾਕੀ ਟੀਮ ਦੇ ਹਰ ਮੈਂਬਰ ਨੂੰ ਵੀ ਸਰਕਾਰ ਦੁਆਰਾ 50-50 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਪ੍ਰਮੁੱਖ ਸਕੱਤਰ ਖੇਡ ਕਲਪਨਾ ਅਵਸਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਹਾਕੀ ਟੀਮ ਦੇ ਮੁੱਖ ਅਧਿਆਪਕ ਨੂੰ 25 ਲੱਖ ਰੁਪਏ ਅਤੇ ਟੀਮ ਦੇ ਹੋਰ ਮੈਬਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਹਾਕੀ ਖਿਡਾਰਣ ਵੰਦਨਾ ਕਟਾਰੀਆ ਨੂੰ 25 ਲੱਖ ਰੁਪਏ ਦੀ ਵਾਧੂ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਕੁਸ਼ਤੀ ਖੇਡ ਲਈ ਦੀਪਕ ਪੁਨੀਆ ਨੂੰ 50 ਲੱਖ ਰੁਪਏ, ਗੋਲਫ ਖਿਡਾਰਣ ਆਦਿੱਤਿਆ ਅਸ਼ੋਕ ਨੂੰ 50 ਲੱਖ ਰੂਪਏ ਦੀ ਰਾਸ਼ੀ ਦਿੱਤੀ ਜਾਵੇਗੀ।

ਉੱਤਰ ਪ੍ਰਦੇਸ਼ ਵਲੋਂ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 08 ਖਿਡਾਰੀਆਂ ਨੂੰ 25-25 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਾਂਸੀ ਤਮਗਾ ਜੇਤੂ ਪੁਰਸ਼ ਹਾਕੀ ਟੀਮ ਦੇ ਕੁਲ 19 ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਨਾਲ ਹੀ ਟੀਮ ਦੇ ਮੁੱਖ ਅਧਿਆਪਕ ਨੂੰ 25 ਲੱਖ ਰੁਪਏ ਅਤੇ ਟੀਮ ਦੇ ਹੋਰ ਮੈਬਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।