ਹੁਣ ਪਾਕਿਸਤਾਨ ਕੱਢੀ ਜਾਏਗੀ ਭਾਰਤੀ ਕਿਸਾਨਾਂ ਦੀ ਹਮਾਇਤ ‘ਚ ਟਰੈਕਟਰ ਰੈਲੀ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ)- ਖਾਲਿਸਤਾਨੀ ਵੱਖਵਾਦੀ ਗੋਪਾਲ ਸਿੰਘ ਚਾਵਲਾ ਨੇ ਹੁਣ ਪਾਕਿਸਤਾਨ ਵਿੱਚ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਹਾਫਿਜ਼ ਸਈਦ ਦੇ ਨਜ਼ਦੀਕੀ ਸਾਥੀ ਗੋਪਾਲ ਚਾਵਲਾ ਨੇ ਇਹ ਗੱਲ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਕਹੀ ਹੈ, ਪਰ ਵਿਦੇਸ਼ੀ ਧਰਤੀ 'ਤੇ ਉਸ ਦੀ ਚਾਲ ਦਾ ਕਾਰਨ ਭਾਰਤ ਵਿਰੋਧੀ ਹੈ।

ਦੱਸ ਦਈਏ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਚਮਚਾ ਹੈ ਅਤੇ ਉਹ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ। ਉਹ ਲਸ਼ਕਰ-ਏ-ਤੋਇਬਾ ਅਤੇ ਹਾਜੀਫ ਸਈਦ ਦੇ ਵੀ ਨੇੜੇ ਹੈ। ਸਾਲ 2018 ਵਿਚ ਭਾਰਤ ਨੇ ਗੋਪਾਲ ਚਾਵਲਾ ਖ਼ਿਲਾਫ਼ ਸਬੂਤ ਸੌਂਪਦਿਆਂ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਗੋਪਾਲ ਚਾਵਲਾ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਵਿਚ ਕਿਸਾਨਾਂ 'ਤੇ ਅੱਤਿਆਚਾਰ ਹੋ ਰਹੇ ਹਨ। ਕਿਸਾਨਾਂ ਲਈ, ਮੋਦੀ ਇੱਕ ਬਿੱਲ ਲੈ ਕੇ ਆਏ ਹਨ ਜੋ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ, ਮੈਨੂੰ ਬਹੁਤ ਪਰੇਸ਼ਾਨੀ ਹੈ, ਅਸੀਂ ਕਿਸਾਨਾਂ ਦੇ ਸਮਰਥਨ ਵਿਚ ਇਕ ਟਰੈਕਟਰ ਰੈਲੀ ਦਾ ਆਯੋਜਨ ਕਰਾਂਗੇ ਜੋ ਕਿ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਵਾਹਗਾ ਸਰਹੱਦ ਤਕ ਜਾਏਗੀ। ਚਾਵਲਾ ਨੇ ਅਗੇ ਕਿਹਾ ਕਿ ਬਲੋਚਿਸਤਾਨ, ਪੇਸ਼ਾਵਰ ਅਤੇ ਲਾਹੌਰ ਤੋਂ ਵੀ ਇਕ ਟਰੈਕਟਰ ਰੈਲੀ ਕੀਤੀ ਜਾਏਗੀ। ਇਹ ਸਾਰੀਆਂ ਰੈਲੀਆਂ ਵਾਹਗਾ ਸਰਹੱਦ 'ਤੇ ਹੋਣਗੀਆਂ।