ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਮੌਤ

by jaskamal

 ਨਿਊਜ਼ ਡੈਸਕ: ਸੰਗਰੂਰ ਦੀ ਸ਼ਿਵਮ ਕਲੋਨੀ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਦਰਅਸਲ ਸਵੇਰੇ 7 ਵਜੇ ਪੁੱਤਰ ਮੱਝਾਂ ਦੇ ਵਾੜੇ 'ਚ ਗਿਆ ਸੀ, ਜਿੱਥੇ ਇਕ ਗਾਂ ਜ਼ਮੀਨ ਤੇ ਡਿੱਗੀ ਸੀ ਜਿਸ ਨੂੰ ਕਰੰਟ ਲੱਗ ਗਿਆ। ਇਸ ਤੋਂ ਬਾਅਦ ਪੁੱਤਰ ਨੇ ਗਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਰੰਟ ਦੀ ਲਪੇਟ 'ਚ ਗਿਆ। ਪੁੱਤਰ ਨੂੰ ਕਰੰਟ ਲੱਗਦਾ ਵੇਖ ਉਸ ਦਾ ਪਿਤਾ ਭੱਜ ਕੇ ਬਚਾਉਣ ਲੱਗਾ ਤਾਂ ਉਸ ਨੂੰ ਵੀ ਕਰੰਟ ਨੇ ਲਪੇਟ 'ਚ ਲੈ ਲਿਆ। ਕਰੰਟ ਲੱਗਣ ਨਾਲ ਪਿਓ-ਪੁੱਤਰ ਦੀ ਮੌਤ ਹੋ ਗਈ। ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪਿੰਡ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੇਮਰਾਜ ਸੰਗਰੂਰ ਟ੍ਰੈਫਿਕ ਪੁਲਿਸ 'ਚ ਇੰਸਪੈਕਟਰ ਸੀ ਤੇ ਉਸ ਦੇ ਤਿੰਨ ਬੱਚੇ ਹਨ। ਇੱਕ ਪੁੱਤਰ ਵਿਦੇਸ਼ ਗਿਆ ਹੋਇਆ ਹੈ, ਇੱਕ ਮਹੀਨਾ ਪਹਿਲਾਂ ਹੀ ਲੜਕੀ ਦਾ ਵਿਆਹ ਹੋਇਆ ਸੀ। ਦੂਜੇ ਪੁੱਤਰ ਨੇ ਘਰ 'ਚ ਮੱਝਾਂ ਰੱਖੀਆਂ ਹੋਈਆਂ ਸਨ। ਅੱਜ ਸਵੇਰੇ 7 ਵਜੇ ਦੇ ਕਰੀਬ ਮੱਝਾਂ ਨੂੰ ਪੱਠੇ ਪਾਉਣ ਲਈ ਆਇਆ ਤਾਂ ਦੇਖਿਆ ਕਿ ਇੱਕ ਗਾਂ ਜ਼ਮੀਨ ਤੇ ਡਿੱਗੀ ਪਈ ਸੀ। ਲੜਕੇ ਨੇ ਉਸ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ ਪਰ ਗਾਂ ਨੂੰ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਮੋਟਰ ਤੋਂ ਕਰੰਟ ਲੱਗਿਆ ਸੀ।