ਦਰਦਨਾਕ ਹਾਦਸਾ : ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਦੀ ਮਹਿੰਦਰਾ ਪਿਕਅੱਪ ਗੱਡੀ ਵੱਜਣ ਨਾਲ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਵਿਖੇ ਪਿੰਡ ਅਲਾਦਾਦ ਚੱਕ ਨੇੜੇ ਗਾਜੀਪੁਰ ਰੋਡ ’ਤੇ ਆਪਣੇ ਘਰ ਦੇ ਬਾਹਰ ਖੜ੍ਹੀ 6 ਸਾਲ ਦੀ ਬੱਚੀ ਰਾਧਾ ਪੁੱਤਰੀ ਸੁਖਵੀਰ 'ਚ ਸੜਕ ’ਤੇ ਤੇਜ਼ ਰਫ਼ਤਾਰ ਆ ਰਹੀ ਮਹਿੰਦਰਾ ਪਿਕਅੱਪ ਗੱਡੀ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਲੜਕੀ ਦੇ ਪਿਤਾ ਸੁਖਵੀਰ ਪੁੱਤਰ ਨੇ ਦੋਸ਼ ਲਾਇਆ ਕਿ ਉਸ ਦੀ 6 ਸਾਲ ਦੀ ਬੱਚੀ ਘਰ ਦੇ ਬਾਹਰ ਖੜ੍ਹੀ ਸੀ ਕਿ ਅਚਾਨਕ ਤੇਜ਼ ਰਫ਼ਤਾਰ ਗੱਡੀ ਬਿਨਾਂ ਹਾਰਨ ਵਜਾਏ ਆਈ ਅਤੇ ਬੱਚੀ 'ਚ ਮਾਰ ਦਿੱਤੀ, ਜਿਸ ’ਤੇ ਉਨ੍ਹਾਂ ਦੀ ਬੱਚੀ ਦਮ ਤੋੜ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।