ਟਰੂਡੋ ਦਾ ਵੱਡਾ ਫੈਸਲਾ,ਰੂਸੀ ‘ਤੇ ਲਗਾਈਆਂ ਨਵੀਆਂ ਪਾਬੰਦੀਆਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਰੂਸ-ਯੂਕ੍ਰੇਨ ਵਿਚਾਲੇ ਜਾਰੀ ਯੁੱਧ ਨੂੰ 90 ਤੋਂ ਵੱਧ ਚੁੱਕੇ ਹਨ ਪਰ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਕੈਨੇਡਾ ਨੇ ਰੂਸ 'ਤੇ ਇਕ ਹੋਰ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਕੈਨੇਡਾ ਰੂਸ ਦੇ ਵਿੱਤੀ ਖੇਤਰ 'ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।ਮੇਲਾਨੀਆ ਜੋਲੀ ਨੇ ਕਿਹਾ ਕਿ ਨਵੇਂ ਆਦੇਸ਼ ਦੇ ਤਹਿਤ ਰੂਸ ਦੇ 22 ਵਿਅਕਤੀਆਂ 'ਤੇ 4 ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਦੱਸ ਦਈਏ ਕਿ ਕੈਨੇਡਾ ਨੇ ਰੂਸ-ਯੂਕ੍ਰੇਨ 'ਤੇ ਬੇਲਾਰੂਸ ਦੇ 1,050 ਤੋਂ ਵੱਧ ਵਿਅਕਤੀਆਂ 'ਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।