ਵਾਸ਼ਿੰਗਟਨ , 27 ਮਾਰਚ ( NRI MEDIA )
2016 ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹਮਲਾਵਰ ਹੋ ਗਏ ਹਨ , ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਦੋਸ਼ ਲਗਾਉਣ ਵਾਲਿਆਂ ਦੀ ਜਾਂਚ ਕਰਨ ਦੀ ਗੱਲ ਕਹੀ ਹੈ , ਉਨ੍ਹਾਂ ਕਿਹਾ ਕਿ ਰੂਸ ਦੇ ਨਾਲ ਸਬੰਧਾਂ ਦਾ ਦੋਸ਼ ਲਗਾਉਣ ਵਾਲੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ , ਟਰੰਪ ਨੇ ਆਪਣੇ ਵਿਰੋਧੀਆਂ ਨੂੰ ਵਿਸ਼ਵਾਸਘਾਤ ਕਰਨ ਵਾਲੇ ਵੀ ਦੱਸਿਆ ਹੈ , ਦੂਜੇ ਪਾਸੇ ਡੈਮੋਕ੍ਰੇਟਸ ਨੇ ਕਾਨੂੰਨ ਦੇ ਵਿੱਚ ਅੜਚਨ ਪਾਉਣ ਦੇ ਮੁੱਦੇ ਨੂੰ ਆਪਣਾ ਨਵਾਂ ਹਥਿਆਰ ਬਣਾ ਲਿਆ ਹੈ |

ਡੈਮੋਕਰੇਟਜ਼ ਨੇ ਅਟਾਰਨੀ ਜਨਰਲ ਵਿਲੀਅਮ ਬਾਰ ਤੋਂ ਮੰਗ ਕੀਤੀ ਹੈ ਕਿ ਦੋ ਅਪ੍ਰੈਲ ਤੱਕ ਮੁਲਰ ਦੀ ਪੂਰੀ ਰਿਪੋਰਟ ਜਨਤਕ ਕੀਤੀ ਜਾਵੇ , ਦੋਵੇਂ ਧਿਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਰੌਬਰਟ ਮੂਲਰ ਅਤੇ ਅਟਾਰਨੀ ਜਨਰਲ ਵਿਲੀਅਮ ਬਾਰ ਅਮਰੀਕੀ ਕਾਂਗਰਸ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ , ਸੰਸਦ ਦੀ ਨਿਆਇਕ ਕਮੇਟੀ ਦੇ ਪ੍ਰਮੁੱਖ ਲੀਡਰ ਲਿੰਡਸੇ ਗਰਾਮ ਨੇ ਕਿਹਾ- ਉਹ ਕਿਸੇ ਹੋਰ ਵਿਸ਼ੇਸ਼ ਵਕੀਲ ਤੋਂ ਟਰੰਪ ਦੇ ਪ੍ਰਚਾਰ ਅਭਿਆਨ ਦੀ ਜਾਂਚ ਕਰਾਉਣਾ ਚਾਹੁੰਦੇ ਹਨ |
ਉਧਰ, ਟਰੰਪ ਇਸ ਗੱਲ ਤੋਂ ਬੇਹੱਦ ਉਤਸ਼ਾਹਿਤ ਹੈ ਕਿ ਜਿਸ ਵਕੀਲ ਮਾਈਕਲ ਏਵੇਨਾਟੀ ਨੇ ਉਨ੍ਹਾਂ ਦੇ ਅਤੇ ਅਡਲਟ ਫਿਲਮ ਸਟਾਰ ਸਟਾਰਮੀ ਡੇਨੀਅਲ ਦੇ ਵਿਚਕਾਰ ਸੰਬੰਧਾਂ ਨੂੰ ਉਜਾਗਰ ਕੀਤਾ ਸੀ, ਉਹ ਗ੍ਰਿਫ਼ਤਾਰ ਹੋ ਚੁੱਕੇ ਹਨ , ਇਸ ਬਾਰੇ ਜਾਣਕਾਰੀ ਨੂੰ ਵਕੀਲ ਨੇ ਹੀ ਜਨਤਕ ਕੀਤਾ ਸੀ , ਟਰੰਪ ਇਸ ਸਮੇ ਲਗਾਤਰ ਆਪਣੇ ਵਿਰੋਧੀਆਂ ਉੱਤੇ ਨਿਸ਼ਾਨਾ ਸਾਧ ਰਹੇ ਹਨ , ਏਜੰਸੀ ਦੇ ਸੂਤਰਿਆਂ ਦਾ ਕਹਿਣਾ ਹੈ ਕਿ ਮਹਾਂਭਿਯੋਗ ਦਾ ਖਤਰਾ ਟਲਣ ਮਗਰੋਂ ਟਰੰਪ ਨੇ ਜਿਸ ਤਰ੍ਹਾਂ ਗਲੋਨ ਹਾਈਟਸ 'ਤੇ ਇਜ਼ਰਾਈਲ ਦੇ ਕਬਜ਼ੇ ਨੂੰ ਮਾਨਤਾ ਦਿੱਤੀ ਹੈ, ਉਸ ਤੋਂ ਉਨ੍ਹਾਂ ਦਾ ਆਤਮਵਿਸ਼ਵਾਸ ਝਲਕ ਰਿਹਾ ਹੈ |
ਉਧਰ, ਡੈਮੋਕਰੇਟ 20 ਮਹੀਨੇ ਬਾਅਦ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਤਿਆਰੀ ਵਿੱਚ ਜੁਟੇ ਹੋਏ ਹਨ , ਟ੍ਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਿਰੁੱਧ ਸੰਸਦ ਦੀਆਂ ਕਮੇਟੀਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ , ਰੂਸ ਅਤੇ ਹੋਰ ਦੇਸ਼ਾਂ ਦੇ ਨਾਲ ਟਰੰਪ ਦੇ ਵਿੱਤੀ ਟ੍ਰਾਂਜੈਕਸ਼ਨ ਦੀ ਪੜਤਾਲ ਵੀ ਇਨਾ ਵਿੱਚ ਮੁੱਖ ਹੈ |



