ਕਤਲ ਮਾਮਲੇ ‘ਚ ਅਮਰੀਕਾ ਦੇ ਦੋ ਪੰਜਾਬੀਆਂ ਨੂੰ ਉਮਰ ਕੈਦ ਦੀ ਸਜ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੀ ਅਦਾਲਤ ਨੇ ਕਤਲ ਮਾਮਲੇ 'ਚ ਪੰਜਾਬੀ ਮੂਲ ਦੇ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ 'ਚ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ 'ਤੇ ਅੰਮ੍ਰਿਤਾਜ ਸਿੰਘ ਅਠਵਾਲ ਨੇ ਕੈਸ਼ੀਅਰ ਦਾ ਕੰਮ ਕਰਦੇ ਇਕ ਪੰਜਾਬੀ ਮੂਲ ਦੇ ਧਰਮਪ੍ਰੀਤ ਸਿੰਘ ਜੱਸੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਨੇ ਮਡੇਰਾ ਕਾਉਂਟੀ ਦੇ ਟੈਕਲ ਬਾਕਸ ਗੈਸ ਸਟੇਸ਼ਨ ਨੂੰ ਲੁੱਟਿਆ 'ਤੇ ਉਥੇ ਕੈਸ਼ੀਅਰ ਧਰਮਪ੍ਰੀਤ ਜੱਸੜ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਕਦੀ ਅਤੇ ਸਿਗਰਟਾਂ ਦੇ ਡੱਬੇ ਚੋਰੀ ਕਰ ਕੇ ਲੈ ਗਏ ਸਨ।

ਕੋਰਟ ਵਿਚ ਮ੍ਰਿਤਕ ਕਲਰਕ ਧਰਮਪ੍ਰੀਤ ਸਿੰਘ ਜੱਸੜ ਦੇ ਮਾਪੇ ਵੀ ਹਾਜ਼ਰ ਸਨ। ਜੱਸੜ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਅਤੇ ਉਸ ਦੇ ਉਜਵਲ ਭਵਿੱਖ ਲਈ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਉਹ ਕੁਝ ਬਣਾ ਸਕੇ। ਧਰਮਪ੍ਰੀਤ ਸਿੰਘ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਇੱਥੇ ਕੰਮ ਕਰਦਾ ਸੀ।