ਪਣ ਬਿਜਲੀ ਪ੍ਰਾਜੈਕਟ ’ਤੇ ਕੰਮ ਕਰਦੇ 2 ਮੁਲਾਜ਼ਮਾਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਹਨੂੰਵਾਨ ਅਧੀਨ ਪੈਂਦੇ ਪਿੰਡ ਪੱਕੀਆਂ ਮੱਲ੍ਹੀਆਂ ਕੋਲੋਂ ਲੰਘਦੀ ਅਪਰਬਾਰੀ ਦੁਆਬ ਨਹਿਰ ’ਤੇ ਇਕ ਪਣ ਬਿਜਲੀ ਪ੍ਰਾਜੈਕਟ ਦਾ ਨਿਰਮਾਣ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਰਵੀ ਬਬਲੂ ਪੁੱਤਰ ਸਰਦਾਰੀ ਲਾਲ ਵਾਸੀ ਸੋਹਲ ਥਾਣਾ ਧਾਰੀਵਾਲ ਅਤੇ ਮਨਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਧਾਰੀਵਾਲ ਕਲਾਂ ਥਾਣਾ ਸੇਖਵਾਂ ਇਸ ਹਾਈਡਲ ਪ੍ਰਾਜੈਕਟ ’ਤੇ ਲੰਮੇ ਸਮੇਂ ਤੋਂ ਉਹ ਬਤੌਰ ਆਪ੍ਰੇਟਰ ਤੇ ਹੈਲਪਰ ਕੰਮ ਕਰ ਰਹੇ ਸਨ।

ਕੰਮ ਕਰਦੇ ਸਮੇਂ ਅਚਾਨਕ ਰਵੀ ਕੁਮਾਰ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਡੂੰਘੇ ਪਾਣੀ ’ਚ ਜਾ ਡਿੱਗਾ। ਉਸ ਨੂੰ ਬਚਾਉਣ ਲਈ ਮਨਜਿੰਦਰ ਸਿੰਘ ਨੇ ਵੀ ਪਿੱਛੇ ਛਾਲ ਮਾਰ ਦਿੱਤੀ। ਪਾਣੀ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨਾਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ।