ਗੋਲੀਬਾਰੀ ‘ਚ ਦੋ ਪਾਰਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਵਿਖੇ ਚੈਸਟਰਫੀਲਡ ਦੇ ਰਿਚਮੰਡ ਸ਼ਹਿਰ ਨੇੜੇ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਇਕ ਪਾਰਟੀ ਦੌਰਾਨ ਹੋਈ। ਉਨ੍ਹਾਂ ਦੱਸਿਆ ਕਿ ਪੰਜ ਹੋਰ ਲੋਕ ਜਿਨ੍ਹਾਂ ਨੂੰ ਗੋਲੀ ਲੱਗੀ ਹੈ ਉਹਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸ਼ਿਕਾਗੋ 'ਚ ਇਕ ਨੌਜਵਾਨ 'ਤੇ ਸੁਰੱਖਿਆ ਗਾਰਡ ਤੇ ਉਸ ਦੇ ਕੁੱਤੇ ਨੂੰ ਗੋਲੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ 'ਚ ਸੁਰੱਖਿਆ ਗਾਰਡ ਅਤੇ ਉਸ ਦਾ ਕੁੱਤਾ ਦੋਵੇਂ ਜ਼ਖਮੀ ਹੋ ਗਏ ਸਨ। ਪੁਲਿਸ ਨੇ ਕਿਹਾ ਕਿ ਟੈਰਿਅਨ ਜਾਨਸਨ (19) 'ਤੇ ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਤੇ ਜਾਨਵਰਾਂ ਨਾਲ ਬੇਰਹਿਮੀ ਦੇ ਦੋਸ਼ ਲਗਾਏ ਗਏ ਸਨ।