Emergency Landing ਕਰਦਿਆਂ DHL ਜਹਾਜ਼ ਦੇ ਹੋਏ ਦੋ ਹਿੱਸੇ, ਦੇਖੋ ਤਸਵੀਰਾਂ

by jaskamal

ਨਿਊਜ਼ ਡੈਸਕ : DHL ਦਾ ਇਕ ਕਾਰਗੋ ਜਹਾਜ਼ ਵੀਰਵਾਰ ਨੂੰ ਸੈਨ ਜੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਰਨਵੇਅ 'ਤੇ ਫਿਸਲ ਕੇ 2 ਹਿੱਸਿਆਂ 'ਚ ਵੰਡਿਆ ਗਿਆ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ। ਹਾਲਾਂਕਿ ਹਾਦਸੇ 'ਚ ਚਾਲਕ ਦਲ ਦਾ ਕੋਈ ਮੈਂਬਰ ਜ਼ਖ਼ਮੀ ਨਹੀਂ ਹੋਇਆ ਹੈ। ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਬੋਇੰਗ-757 ਨੇ ਰਾਜਧਾਨੀ ਦੇ ਪੱਛਮ ਵਿਚ ਜੁਆਨ ਸਾਂਤਾਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਪਰ ਹਾਈਡ੍ਰੌਲਿਕ ਸਿਸਟਮ ਵਿਚ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਵਾਪਸ ਪਰਤਣ ਦਾ ਫੈਸਲਾ ਕੀਤਾ।

ਕੋਸਟਾ ਰੀਕਾ ਦੇ ਫਾਇਰ ਡਿਪਾਰਟਮੈਂਟ ਦੇ ਨਿਰਦੇਸ਼ਕ ਹੈਕਟਰ ਸ਼ਾਵੇਜ਼ ਨੇ ਕਿਹਾ ਕਿ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਫਿਸਲ ਗਿਆ ਅਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ। ਡੀ.ਐੱਚ.ਐੱਲ. ਦੇ ਬੁਲਾਰੇ ਡੈਨੀਅਲ ਮੈਕਗ੍ਰਾਥ ਨੇ ਕਿਹਾ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਸੁਰੱਖਿਅਤ ਹਨ, ਪਰ ਸਾਵਧਾਨੀ ਦੇ ਤੌਰ 'ਤੇ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ।