ਨਮਾਜ਼ ਅਦਾ ਕਰਨ ਆਏ ਦੋ ਵਿਅਕਤੀਆਂ ਕੋਲੋਂ ਮੋਬਾਈਲ ਤੇ 8 ਹਜ਼ਾਰ ਰੁਪਏ ਲੁੱਟ ਚੋਰ ਹੋਏ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਅਧੀਨ ਪੈਂਦੀ ਪ੍ਰਤਾਪਪੁਰਾ ਚੌਕੀ ਅਧੀਨ ਪੈਂਦੇ ਪਿੰਡ ਖਾਂਬਰਾ ’ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਅਨੁਸਾਰ ਛੋਟੂ ਦੇ ਪਿਤਾ ਸ਼ੇਖ ਚੁੱਲੂ ਅਤੇ ਮਾਨੇਦੁਲ ਪਿਤਾ ਸ਼ੇਖ ਅਕਲੂ ਨੇ ਦੱਸਿਆ ਕਿ ਦੋਵੇਂ ਭਰਾ ਨਮਾਜ਼ ਅਦਾ ਕਰ ਕੇ ਆਪਣੇ ਘਰ ਖੁਰਲਾ ਕਿੰਗਰਾ ਜਾ ਰਹੇ ਸਨ ਤਾਂ ਮਸਜਿਦ ਦੇ ਨਜ਼ਦੀਕ ਪ੍ਰਾਇਮਰੀ ਸਕੂਲ ਨੇੜੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਦੋਵਾਂ ਭਰਾਵਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਲੁਟੇਰਿਆਂ ਉਨ੍ਹਾਂ ਕੋਲੋਂ ਇਕ ਓਪੋ ਮੋਬਾਈਲ, 3800 ਰੁਪਏ, 4200 ਰੁਪਏ ਤੇ ਇਕ ਟਾਰਚ ਖੋਹ ਕੇ ਰਾਧਾ ਸੁਆਮੀ ਸਤਿਸੰਗ ਰੋਡ ਵੱਲ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।