ਰੂਸ ਵੱਲੋਂ ਕੀਤੇ ਜਾ ਰਹੇ ਧਮਾਕਿਆਂ ਤੋਂ ਬਾਅਦ Ukraine ‘ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ

by jaskamal

ਨਿਊਜ਼ ਡੈਸਕ : ਪੂਰਬੀ ਯੂਕਰੇਨ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ 'ਫੌਜੀ ਕਾਰਵਾਈ' ਦਾ ਐਲਾਨ ਕਰਨ ਤੋਂ ਕੁਝ ਮਿੰਟ ਬਾਅਦ, ਕ੍ਰਾਮੇਟੋਰਸਕ, ਕੀਵ 'ਚ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਨਿੱਜੀ ਨਿਊਜ਼ ਏਜੰਸੀ ਨੇ ਦੱਸਿਆ ਕਿ ਵੀਰਵਾਰ ਨੂੰ ਤੜਕੇ ਵੱਖਵਾਦੀਆਂ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਦੇ ਸ਼ਹਿਰ ਡੋਨੇਟਸਕ 'ਚ ਘੱਟੋ-ਘੱਟ ਪੰਜ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਧਮਾਕਿਆਂ ਤੋਂ ਬਾਅਦ, ਚਾਰ ਫੌਜੀ ਟਰੱਕਾਂ ਨੂੰ ਘਟਨਾ ਵਾਲੀ ਥਾਂ ਵੱਲ ਵਧਦੇ ਦੇਖਿਆ ਗਿਆ। ਕੁਝ ਘੰਟੇ ਪਹਿਲਾਂ, ਕ੍ਰੇਮਲਿਨ ਨੇ ਕਿਹਾ ਕਿ ਯੂਕਰੇਨ 'ਚ ਦੋ ਵੱਖਵਾਦੀ ਖੇਤਰਾਂ ਨੇ ਯੂਕਰੇਨ ਦੀ ਫੌਜ ਦੁਆਰਾ "ਹਮਲੇਬਾਜ਼ੀ" ਨੂੰ ਦੂਰ ਕਰਨ ਲਈ ਰੂਸੀ ਮਦਦ ਦੀ ਮੰਗ ਕੀਤੀ ਸੀ।

ਯੂਕਰੇਨ ਦੀ ਸੰਸਦ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਯੂਕਰੇਨ ਦੀ ਸਰਕਾਰ ਨੇ ਕਿਹਾ ਹੈ ਕਿ ਇਸ 30 ਦਿਨਾਂ ਦੀ ਐਮਰਜੈਂਸੀ ਦੌਰਾਨ ਦੇਸ਼ ਦਾ ਹਰ ਵਿਅਕਤੀ ਫੌਜ 'ਚ ਲੜਨ ਦੇ ਯੋਗ ਹੈ, ਉਸ ਨੂੰ ਦੇਸ਼ ਦੀ ਸੇਵਾ ਕਰਦੇ ਹੋਏ ਫੌਜ ਨੂੰ ਲਾਜ਼ਮੀ ਤੌਰ 'ਤੇ ਆਪਣੀਆਂ ਸੇਵਾਵਾਂ ਦੇਣੀਆਂ ਪੈਣਗੀਆਂ। ਯੂਕਰੇਨ ਕੋਲ ਇਸ ਸਮੇਂ ਲਗਪਗ 2 ਲੱਖ ਲੋਕਾਂ ਦੀ ਫੌਜ ਹੈ।