ਜੱਜ ਦੇ ਫੈਸਲੇ ਤੋਂ ਨਾਖੁਸ਼ ਵਿਅਕਤੀ ਨੇ ਕੀਤਾ 5 ਦਾ ਕਤਲ, ਜਾਣੋ ਪੂਰਾ ਮਾਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਕ ਮਾਮਲਾ ਸਾਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ ਜੱਜ ਦੇ ਫੈਸਲੇ ਤੋਂ ਨਾਖੁਸ਼ ਹੋ ਕੇ ਆਪਣੀ ਪਤਨੀ, ਸੱਸ ਤੇ 3 ਰਿਸ਼ਤੇਦਾਰਾਂ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੱਜ ਨੇ ਵਿਅਕਤੀ ਦੀ ਪਟੀਸ਼ਨ ਤੇ ਉਸ ਦੀ ਪਤਨੀ ਦੇ ਹੱਕ 'ਚ ਫੈਸਲਾ ਸੁਣਾਇਆ ਸੀ। ਜਿਸ ਤੋਂ ਪਤੀ ਨਾਖੁਸ਼ ਸੀ ਤੇ ਉਸ ਨੇ ਅਦਾਲਤ ਦੇ ਬਾਹਰ ਪਤਨੀ, ਸੱਸ ਤੇ 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਦੱਸ ਦਈਏ ਕਿ ਦੋਸ਼ੀ ਰਫ਼ੀਕ ਨੇ ਫਰਜਾਨਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ 4 ਬੱਚੇ ਵੀ ਹਨ । ਲੜਾਈ ਝਗੜੇ ਕਾਰਨ ਫਰਜਾਨਾ ਨੇ ਕੋਰਟ ਨੂੰ ਅਪੀਲ ਕਰਨ ਲਈ ਗੁਜਾਰਾ ਭੱਤਾ ਦੇਣ ਲਈ ਦੇਸ ਦਾਇਰ ਕੀਤਾ ਸੀ। ਅਦਾਲਤ ਨੇ ਫਰਜਾਨਾ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ। ਇਸ ਤੋਂ ਨਾਜ਼ਾਜ ਰਫ਼ੀਕ ਨੇ ਗੁੱਸੇ 'ਚ ਆ ਕੇ ਸਭ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ੀ ਤੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।