ਅਮਰੀਕੀ ਚੋਣਾਂ : ਜੋਅ ਬਿਡੇਨ ਦੇ ਵਾਈਟ ਹਾਊਸ ਵਿੱਚ ਦਾਖ਼ਲ ਹੋਣ ਦੇ ਵਧੇ ਆਸਾਰ

by simranofficial

ਅਮਰੀਕਾ(ਐਨ .ਆਰ .ਆਈ ): ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਿਲਚਸਪ ਮੋੜ 'ਤੇ ਆਕੇ ਰੁਕ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਮੁਕਾਬਲੇ ਵਾਲੇ ਅਹਿਮ ਸੂਬਿਆਂ- ਜੌਰਜੀਆ ਤੇ ਪੈਨਸਿਲਵੇਨੀਆ ਵਿਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਬਾਇਡਨ ਦੇ ਵਾਈਟ ਹਾਊਸ ਵਿਚ ਦਾਖ਼ਲੇ ਦੇ ਆਸਾਰ ਵਧਦੇ ਜਾ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਸਾਰੇ ਸੂਬਿਆਂ ਵਿਚ ਕੁੱਲ ਇਲੈਕਟੋਰਲ ਵੋਟਾਂ 538 ਹਨ। ਆਖ਼ਰੀ ਨਤੀਜਿਆਂ ਤੋਂ ਪਹਿਲਾਂ ਬਿਡੇਨ ਹਿੱਸੇ 264 ਤੇ ਟਰੰਪ ਹਿੱਸੇ 214 ਵੋਟਾਂ ਆ ਰਹੀਆਂ ਸਨ। ਟਰੰਪ ਦੇ ਸਮਰਥਕਾਂ ਨੇ ਪੈਨਸਿਲਵੇਨੀਆ, ਮਿਸ਼ੀਗਨ, ਜੌਰਜੀਆ ਤੇ ਨੇਵਾਡਾ ਵਿਚ ਅਦਾਲਤਾਂ ਦਾ ਰੁਖ਼ ਕੀਤਾ ਹੈ ਜਦਕਿ ਵਿਸਕੌਨਸਿਨ ਵਿਚ ਮੁੜ ਗਿਣਤੀ ਦੀ ਮੰਗ ਕੀਤੀ ਗਈ ਹੈ।