ਅਮਰੀਕਾ : ਟ੍ਰੇਲਰ-ਟਰੱਕ ’ਚ ਭੁੱਖੇ-ਪਿਆਸੇ 46 ਪਰਵਾਸੀਆਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ: ਅਮਰੀਕਾ ਦੇ ਇਸ ਦੱਖਣੀ ਪੱਛਮੀ ਇਲਾਕੇ 'ਚ ਸੋਮਵਾਰ ਨੂੰ ਟ੍ਰੇਲਰ-ਟਰੱਕ ਅੰਦਰ ਘੱਟੋ-ਘੱਟ ਪਰਵਾਸੀ 46 ਲੋਕ ਮ੍ਰਿਤਕ ਮਿਲੇ ਤੇ 16 ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਘਟਨਾ ਪਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਇਹ ਮੌਤਾਂ ਹੋਈਆਂ ਲੱਗਦੀਆਂ ਸਨ। ਇਹ ਸਾਰੇ ਪਰਵਾਸੀ ਭੁੱਖੇ ਪਿਆਸੇ ਸਨ।