ਚਾਰ ਧਾਮ ਯਾਤਰਾ ਨੂੰ ਲੈ ਕੇ ਉੱਤਰਾਖੰਡ ਸਰਕਾਰ ਦਾ ਵੱਡਾ ਫੈਸਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰਾਖੰਡ 'ਚ ਚਾਰ ਧਾਮ ਯਾਤਰਾ ਦੇ ਮੱਦੇਨਜ਼ਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੁਲਿਸ 'ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਿਯਮ ਅਨੁਸਾਰ ਯਾਤਰਾ ਸੰਚਾਲਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਚਾਰ ਧਾਮ ’ਚ ਹੁਣ ਵੀ. ਆਈ. ਪੀ. ਦਰਸ਼ਨ ’ਤੇ ਰੋਕ ਲਗਾ ਦਿੱਤੀ ਗਈ ਹੈ।

ਦੱਸ ਦਈਏ ਕਿ ਉੱਤਰਾਖੰਡ ’ਚ ਚਾਰ ਧਾਮ ਯਾਤਰਾ ਸ਼ੁਰੂ ਹੋਏ ਨੂੰ ਇਕ ਹਫ਼ਤਾ ਹੋ ਚੁੱਕਿਆ ਹੈ। ਹੁਣ ਤੱਕ ਯਾਤਰਾ ’ਤੇ ਜਾਣ ਵਾਲੇ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ’ਚ ਸਰਕਾਰ ਦੀਆਂ ਤਿਆਰੀਆਂ ’ਤੇ ਕਈ ਸਵਾਲ ਉਠ ਰਹੇ ਸਨ। ਕੇਦਾਰਨਾਥ ਧਾਮ ’ਚ ਸਭ ਤੋਂ ਵੱਧ ਭੀੜ ਨੂੰ ਦੇਖਦੇ ਹੋਏ ਸਰਕਾਰ ਨੇ ਕੇਦਾਰਨਾਥ ’ਚ ਆਈ. ਟੀ. ਬੀ. ਪੀ. ਨੂੰ ਵੀ ਪਹਿਲੀ ਵਾਰ ਤਾਇਨਾਤ ਕੀਤਾ ਹੈ।