ਸਿੱਧੂ ਮੂਸੇਵਾਲਾ ਦੇ ਜੁਦਾ ਹੋਣ ’ਤੇ ਪਿੰਡ ਮੂਸਾ ਹੋਇਆ ਉਦਾਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਜ਼ਿਲੇ ਦਾ ਪਿੰਡ ਮੂਸਾ ਉਦਾਸ 'ਤੇ ਗਮਗੀਨ ਹੈ। ਇਸ ਪਿੰਡ ਦਾ ਵਿਸ਼ਵ ਭਰ ’ਚ ਨਾਂਅ ਚਮਕਾਉਣ ਵਾਲਾ ਸੈਲੇਬ੍ਰਿਟੀ ਵਜੋਂ ਪਛਾਣ ਬਣਾਉਣ ਵਾਲਾ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇਸ ਦੁਨੀਆ ’ਚ ਨਹੀਂ ਰਿਹਾ। ਉਸ ਦੀ ਬੇਵਕਤੀ 'ਤੇ ਦਰਦਨਾਕ ਮੌਤ ਨੂੰ ਲੈ ਕੇ ਹਰ ਅੱਖ ਹੰਝੂਆਂ ਨਾਲ ਨਮ ਹੋ ਕੇ ਛਲਕ ਰਹੀ ਸੀ।

ਉਸ ਦੇ ਹਜ਼ਾਰਾਂ ਦੀ ਗਿਣਤੀ ’ਚ ਚਹੇਤੇ, ਮਿੱਤਰ ਸਨੇਹੀ 'ਤੇ ਰਿਸ਼ੇਤਦਾਰ ਇਸ ਹਵੇਲੀ ’ਚ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਸ ਗਾਇਕੀ ਦੇ ਸੁਰੀਲੇ 'ਤੇ ਵਜ਼ਨਦਾਰ ਬੋਲ ਚਿਰਾਂ ਤੱਕ ਸਾਡੇ ਅੰਗ-ਸੰਗ ਗੂੰਜਦੇ ਰਹਿਣਗੇ। ਸ਼ਹਿਰ ਦੇ ਬਹੁਤੇ ਲੋਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਜਾਣ ਕਾਰਨ ਪੂਰੇ ਸ਼ਹਿਰ ਅੰਦਰ ਸੁੰਨ ਪਸਰੀ ਰਹੀ।