ਜੁੰਮੇ ਦੀ ਨਮਾਜ਼ ਤੋਂ ਬਾਅਦ ਭੜਕੀ ਹਿੰਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਨਮਾਜ਼ ਤੋਂ ਬਾਅਦ ਹਿੰਸਾ ’ਚ ਦੋ ਭਾਈਚਾਰਿਆਂ ਦੇ ਮੈਬਰਾਂ ਨੇ ਇਕ-ਦੂਜੇ ’ਤੇ ਪਥਰਾਅ ਕੀਤਾ। ਇਸ ਹਿੰਸਾ ਮਾਮਲੇ ਵਿਚ 36 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 3FIR ਦਰਜ ਕੀਤੀਆਂ ਗਈਆਂ ਹਨ।

ਪੁਲਿਸ ਕਮਿਸ਼ਨਰ ਵਿਜੇ ਸਿੰਘ ਮੀਨਾ ਨੇ ਕਿਹਾ, "36 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਹੁਣ ਤੱਕ ਤਿੰਨ ਐੱਫ. ਆਈ. ਆਰ ਦਰਜ ਕੀਤੀਆਂ ਗਈਆਂ ਹਨ। ਵੀਡੀਓ ਦੇ ਆਧਾਰ 'ਤੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।" ਉਨ੍ਹਾਂ ਕਿਹਾ, “ਸਾਜ਼ਿਸ਼ ਕਰਨ ਵਾਲਿਆਂ ਵਿਰੁੱਧ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ।”