ਅਗਨੀਪਥ ਖ਼ਿਲਾਫ਼ ਪੰਜਾਬ ਤੇ ਹਰਿਆਣਾ ‘ਚ ਹਿੰਸਕ ਪ੍ਰਦਰਸ਼ਨ ਜਾਰੀ

by jaskamal

ਨਿਊਜ਼ ਡੈਸਕ: ਫੌਜ 'ਚ ਭਰਤੀ ਸਬੰਧੀ ਅਗਨੀਪਥ ਯੋਜਨਾ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ 'ਚ ਵੀ ਰੋਸ ਪ੍ਰਦਰਸ਼ਨ ਹੋਏ ਹਨ। ਵੇਰਵਿਆਂ ਅਨੁਸਾਰ ਹਿੰਸਕ ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਦੇ ਮਹਿੰਦਰਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਚ 50 ਮੁਜ਼ਾਹਰਾਕਾਰੀ ਦਾਖਲ ਹੋ ਗਏ ਤੇ ਰੇਲਵੇ ਦੀ ਸੰਪਤੀ ਦੀ ਭੰਨ ਤੋੜ ਕੀਤੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਢਕੇ ਹੋਏ ਸਨ ਤੇ ਕਈਆਂ ਨੇ ਹੱਥਾਂ 'ਚ ਲਾਠੀਆਂ ਫੜੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਭੰਨੇ ਤੇ ਟਿਕਟ ਕਾਊਂਟਰ ਨੂੰ ਵੀ ਨੁਕਸਾਨ ਪਹੁੰਚਾਇਆ। ਫੌਜ 'ਚ ਭਰਤੀ ਸਬੰਧੀ ਪਹਿਲਾਂ ਵਾਲੀ ਹੀ ਨੀਤੀ ਹੀ ਅਪਣਾਈ ਜਾਵੇ।