ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ’ਤੇ ਜਵਾਲਾਮੁਖੀ ਫੁੱਟਿਆ

by vikramsehajpal

ਜਕਾਰਤਾ (ਦੇਵ ਇੰਦਰਜੀਤ) - ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ’ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ।

ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ। ਸਥਾਨਕ ਪ੍ਰਸ਼ਾਸਨ ਨੇ ਅੱਜ ਜਾਵਾ ਟਾਪੂ ’ਤੇ ਮਾਗੇਲੰਗ ਜ਼ਿਲ੍ਹੇ ਵਿੱਚ ਇਸ ਪਰਬਤ ’ਤੇ ਰਹਿੰਦੇ 500 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢ ਲਿਆ। ਯੋਗਯਾਕਰਤਾ ਦੇ ਜਵਾਲਾਮੁਖੀ ਤੇ ਭੂ-ਵਿਗਿਆਨਕ ਖ਼ਤਰਾ ਘਟਾਉਣ ਵਾਲੇ ਕੇਂਦਰ ਦੇ ਮੁਖੀ ਹੈਨਿਕ ਹੁਮਾਇਦਾ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤੱਕ ਸੰਭਾਵੀ ਖ਼ਤਰਾ ਪੰਜ ਕਿਲੋਮੀਟਰ (3 ਮੀਲ) ਤੋਂ ਜ਼ਿਆਦਾ ਨਹੀਂ ਹੈ।