ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ : ਰੂਸੀ ਤੇਲ ‘ਤੇ ਪਾਬੰਦੀ ਲਗਾਉਣਾ ਸ਼ਾਂਤੀ ਲਈ ਅਹਿਮ ਕਦਮ ਹੋਵੇਗਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ 'ਤੇ ਮੌਜੂਦਾ ਪਾਬੰਦੀਆਂ ਉਸ ਦੇ ਲਈ 'ਕਸ਼ਟਕਾਰੀ' ਹਨ, ਪਰ ਇਹ ਰੂਸੀ ਫੌਜ ਨੂੰ ਰੋਕਣ ਲਈ ਕਾਫੀ ਨਹੀਂ ਹਨ। ਜ਼ੇਲੇਂਸਕੀ ਨੇ "ਲੋਕਤੰਤਰੀ ਦੁਨੀਆ" ਨੂੰ ਰੂਸੀ ਤੇਲ 'ਤੇ ਪਾਬੰਦੀਆਂ ਲਗਾਉਣ ਲਈ ਕਿਹਾ।

ਜ਼ੇਲੇਂਸਕੀ ਨੇ ਕਿਹਾ, 'ਲੋਕਤੰਤਰੀ ਦੁਨੀਆ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਊਰਜਾ ਸਰੋਤਾਂ ਲਈ ਰੂਸ ਨੂੰ ਮਿਲਣ ਵਾਲਾ ਪੈਸਾ ਅਸਲ ਵਿੱਚ ਜਮਹੂਰੀਅਤ ਦੇ ਵਿਨਾਸ਼ ਲਈ ਵਰਤਿਆ ਜਾਣ ਵਾਲਾ ਪੈਸਾ ਹੈ।' ਉਨ੍ਹਾਂ ਕਿਹਾ, 'ਲੋਕਤੰਤਰੀ ਦੁਨੀਆ ਜਿੰਨੀ ਜਲਦੀ ਇਹ ਸਮਝ ਲਵੇਗੀ ਕਿ ਰੂਸੀ ਤੇਲ 'ਤੇ ਪਾਬੰਦੀਆਂ ਲਗਾਉਣਾ ਅਤੇ ਉਸਦੇ ਬੈਂਕਿੰਗ ਸੈਕਟਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਸ਼ਾਂਤੀ ਲਈ ਜ਼ਰੂਰੀ ਕਦਮ ਹਨ, ਜੰਗ ਓਨੀ ਜਲਦੀ ਖ਼ਤਮ ਹੋ ਜਾਵੇਗੀ।'