ਧਰਮ ਬਦਲਣ ਦੇ ਨਾਂ ‘ਤੇ ਪਤਨੀ ਤੇ ਧੀ ਨਾਲ ਹੋਇਆ ਬਲਾਤਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਇਕ ਮਾਮਲਾ ਸਾਮਣੇ ਆ ਰਿਹਾ ਹੈ ਜਿਥੇ ਮੁਸਲਿਮ ਬਹੁਲਤਾ ਵਾਲੇ ਪਿੰਡ 'ਚ ਰਹਿਣ ਵਾਲੇ ਇਕ ਹਿੰਦੂ ਪਰਿਵਾਰ ਨੇ ਖੁਦ ਤੇ ਤਸ਼ੱਦਦ ਦਾ ਦੋਸ਼ ਲਗਾਇਆ ਹੈ। ਪੀੜਤ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਨੂੰਹ ਨਾਲ ਬਲਾਤਕਾਰ ਕੀਤਾ ਗਿਆ ਹੈ ਤੇ ਫਿਰ ਅਗਵਾ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਂਸਨ ਤੇ ਵੀ ਦੋਸ਼ ਲਗਾਏ ਹਨ।

ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਦਬਾਅ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਬਰਦਸਤੀ ਧਰਮ ਪਰਿਵਰਤਨ ਤੇ ਲਵ ਜੇਹਾਦ ਨਾਲ ਸੰਬਧਤ ਇਹ ਮਾਮਲਾ ਜ਼ਿਲ੍ਹੇ ਦੇ ਸਿੰਘੋਲ ਥਾਣਾ ਖੇਤਰ ਦੇ ਡੁਮਰੀ ਪਿੰਡ ਦਾ ਦੱਸਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਪੁਲਿਸ ਕੋਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੈ, ਉਹ ਇਨਸਾਫ ਲਈ ਠੋਕਰਾਂ ਦਾ ਸਾਮਣਾ ਕਰ ਰਹੇ ਹਨ।

ਸੁਧੀਰ ਸਾਹ ਨੇ ਕਿਹਾ ਕਿ ਪਿੰਡ ਦੇ ਮੁਹੰਮਦ ਜ਼ਾਹਿਦ, ਮੁਹੰਮਦ ਸ਼ਾਹਿਦ ਤੇ ਮੁਹੰਮਦ ਅਰਮਾਨ ਲੰਬੇ ਸਮੇ ਤੋਂ ਉਸ ਦੀ ਪਤਨੀ ਤੇ ਧੀ ਨਾਲ ਬਲਾਤਕਾਰ ਕਰ ਰਹੇ ਹਨ। ਉਹ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕਦੇ ਹਨ। ਸੁਧੀਰ ਨੇ ਦੱਸਿਆ ਕਿ 3 ਮੁਲਜਮਾਂ ਨੇ ਉਸ ਦੇ ਘਰ ਛਾਪਾ ਮਾਰੀਆ ਸੀ, ਤੇ ਦੋਸ਼ੀਆਂ ਨੇ ਪਹਿਲਾ ਉਸ ਦੀ ਪਤਨੀ ਨਾਲ 'ਤੇ ਫਿਰ ਉਸ ਦੀ ਧੀ ਨਾਲ ਬਲਾਤਕਾਰ ਕੀਤਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ਹਨ।


ਸੁਧੀਰ ਨੇ ਕਿਹਾ ਕਿ ਦੋਸ਼ੀ ਉਨ੍ਹਾਂ ਦੇ ਪਰਿਵਾਰ ਤਦੀਆ ਔਰਤਾਂ ਨਾਲ ਬਲਾਤਕਾਰ ਤੇ ਹੋਰ ਵੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਉਨ੍ਹਾਂ ਨੂੰ ਜਬਰੀ ਧਰਮ ਪਰਿਵਰਤਨ ਲਈ ਕਿਹਾ ਜਾ ਰਿਹਾ ਹੈ। ਜਦੋ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਕੋਰਟ 'ਚ ਮਾਮਲਾ ਜਾਣ ਤੋਂ ਬਾਅਦ ਵਕੀਲ ਨੇ ਦੱਸਿਆ ਕਿ ਪਿੰਡ ਡੁਮਰੀ ਵਿੱਚ ਮੁਸਲਿਮ ਬਹੁਲਤਾ ਵਾਲਾ ਇਲਾਕਾ ਹੋਣ ਕਾਰਨ ਹਿੰਦੂਆਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਕੀਲ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰ ਦਾ ਕੇਸ ਮੁਫ਼ਤ ਹੀ ਲੜਨਗੇ ।


ਬਜਰੰਗ ਦਲ ਨੇ ਬਿਹਾਰ ਸਰਕਾਰ ਨੂੰ ਲੈ ਕੇ ਕਿਹਾ ਕਿ ਸਰਕਾਰ ਵਲੋਂ ਮੁਸਲਿਮ ਤਿਸ਼ਟਿਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਕਾਰਨ ਹੀ ਮੁਸਲਿਮ ਬਿਹਗਿਨਤੀ ਵਾਲਾ ਇਲਾਕਾ ਹੈ, ਉਸ ਜਗ੍ਹਾ 'ਤੇਹਿੰਦੂਆਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਜੇਕਰ ਇਸ ਤਰਾਂ ਹੀ ਰਿਹਾ ਹੈ ਉਨ੍ਹਾਂ ਵਲੋਂ ਸਰਕਾਰ ਖਿਲਾਫ ਰੋਸ਼ ਪ੍ਰਦਸ਼ਨ ਕੀਤਾ ਜਾਵੇਗਾ।