ਆਪਣੇ ਹੀ ਪੈਸੇ ਵਾਪਿਸ ਮੰਗਣ ‘ਤੇ ਔਰਤ ਨੇ ਸਿੱਖ ਨੌਜਵਾਨ ਨਾਲ ਕੀਤੀ ਕੁੱਟਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਡਿਆਲਾਗੁਰੂ ਦਾ ਰਹਿਣ ਵਾਲਾ ਭੋਲਾ ਸਿੰਘ ਵਲੋਂ ਆਪਣੇ ਹੀ ਦਾਨ ਦਿੱਤੇ ਪੈਸੇ ਲੈਣ ਨੂੰ ਮੰਗਤਾ ਬਣ ਬੈਠਾ ਤੇ ਉਹ ਮੰਗਤਾ ਜਿਸਦੀ ਪਹਿਲਾਂ ਕੁੱਟਮਾਰ ਕੀਤੀ ਗਈ ਤੇ ਫਿਰ ਜੁੱਤੀ 'ਚ ਪਾਣੀ ਭਰ ਕਿ ਪਿਲਾਇਆ ਗਿਆ।

ਭੋਲਾ ਸਿੰਘ ਨੇ ਇੱਕ ਪਰਿਵਾਰ ਨੂੰ ਤਕਰੀਬਨ 2 ਲੱਖ ਰੁਪਏ ਉਧਾਰ ਦਿੱਤੇ ਸਨ। ਜਦੋਂ ਉਸਨੇ ਉਨ੍ਹਾਂ ਤੋਂ ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗੇ ਤਾਂ ਪਰਿਵਾਰ ਟਾਲ-ਮਟੋਲ ਕਰਦਾ ਰਿਹਾ। ਉਨ੍ਹਾਂ ਮੁੰਡੇ ਨੂੰ ਅਗਵਾ ਕਰ ਲਿਆ ਤੇ ਇੱਕ ਅਣਜਾਣੀ ਥਾਂ 'ਤੇ ਲੈ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।