ਕਾਲੇ ਜਾਦੂ ਦੇ ਸ਼ੱਕ ‘ਚ ਨੌਜਵਾਨ ਨੇ ਮਾਮੇ ਦਾ ਵੱਢਿਆ ਸਿਰ…..

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਸਿਧੀ ਜ਼ਿਲ੍ਹੇ 'ਚ ਕਾਲੇ ਜਾਦੂ ਦੇ ਸ਼ੱਕ 'ਚ ਇਕ ਨੌਜਵਾਨ ਨੇ ਆਪਣੇ 60 ਸਾਲਾ ਮਾਮੇ ਦਾ ਸਿਰ ਵੱਢ ਦਿੱਤਾ। ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਦੋਸ਼ੀ ਵੱਢਿਆ ਹੋਇਆ ਸਿਰ 'ਤੇ ਕੁਹਾੜੀ ਹੱਥ 'ਚ ਲੈ ਕੇ ਪੁਲਿਸ ਥਾਣੇ ਵੱਲ ਜਾਣ ਲੱਗਾ ਪਰ ਪੁਲਿਸ ਨੇ ਉਸ ਨੂੰ ਰਸਤੇ 'ਚ ਹੀ ਫੜ ਲਿਆ।

ਇੰਚਾਰਜ ਸ਼ੇਸ਼ਮਣੀ ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਲਾਲ ਬਹਾਦਰ ਗੌੜ ਆਪਣੇ ਮਾਮੇ ਮਕਸੂਦਨ ਗੌੜ ਦੇ ਘਰ ਗਿਆ 'ਤੇ ਜਾਦੂ ਦੀ ਗੱਲ 'ਤੇ ਦੋਹਾਂ 'ਚ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਕੁਹਾੜੀ ਨਾਲ ਮਾਮੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ,''ਹਮਲਾ ਇੰਨਾ ਤੇਜ਼ ਸੀ ਕਿ ਮਕਸੂਦਨ ਦਾ ਸਿਰ ਧੜ ਤੋਂ ਵੱਖ ਹੋ ਗਿਆ।''

ਅਧਿਕਾਰੀ ਨੇ ਦੋਸ਼ੀ ਦੇ ਹਵਾਲੇ ਤੋਂ ਕਿਹਾ ਕਿ ਉਸ ਦਾ ਮਾਮਾ ਜਾਦੂ ਟੂਣਾ ਕਰ ਕੇ ਉਸ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਸੀ 'ਤੇ ਉਸ ਨੇ ਕਈ ਵਾਰ ਉਸ ਨੂੰ ਅਜਿਹਾ ਨਹੀਂ ਕਰਨ ਲਈ ਕਿਹਾ ਸੀ ਪਰ ਉਸ ਦਾ ਮਾਮਾ ਮੰਨਣ ਲਈ ਤਿਆਰ ਨਹੀਂ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।