ਭੇਡਾਂ ਚਾਰ ਰਹੇ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਨਾਲ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿੱਖੇ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਰੇਲਵੇ ਫਾਟਕ ਉਤੇ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਭੇਡਾਂ ਚਾਰ ਰਿਹਾ ਸੀ ਕਿ ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ।ਭੇਡਾਂ ਨੂੰ ਬਚਾਉਂਦਾ ਨੌਜਵਾਨ ਖੁਦ ਹੀ ਰੇਲਗੱਡੀ ਦੀ ਲਪੇਟ ਵਿੱਚ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇ ਵੱਲਾ ਫਾਟਕ ਕੋਲ ਵਧੀਨ ਪੁੱਤਰ ਅਮੀਨ ਜੈਸਲਮੇਰ ਰਾਜਸਥਾਨ ਭੇਡਾਂ ਚਾਰ ਰਿਹਾ ਸੀ। ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ। ਭੇਡਾਂ ਨੂੰ ਬਚਾਉਣ ਦੇ ਚੱਕਰ ਵਿੱਚ ਵਧੀਨ ਰੇਲਗੱਡੀ ਦੇ ਹੇਠਾਂ ਆ ਗਿਆ ਹੈ ਅਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਭੇਡਾਂ ਦੀ ਵੀ ਜਾਨ ਚਲੀ ਗਈ।ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।